Thursday, July 16, 2026

ਕੰਪਿਊਟਰ ਅਧਿਆਪਕਾ ਦੇ ਕਾਤਲਾਂ ਨੂੰ ਮਿਲੇ ਸਖਤ ਸਜ਼ਾ- ਅਧਿਆਪਕ ਦਲ

ਮੈਰਿਜ ਪੈਲਿਸ ਮਾਲਕ ਦੇ ਖਿਲਾਫ ਵੀ ਸਖਤ ਕਾਰਵਾਈ ਹੋਵੇ- ਬਾਬਾ ਤਾਰਾ ਸਿੰਘ

PPN0103201604ਬਟਾਲਾ, 1 ਮਾਰਚ (ਨਰਿੰਦਰ ਸਿੰਘ ਬਰਨਾਲ)- ਬੀਤੇ ਦਿਨ ਅਧਿਆਪਕ ਦਲ ਪੰਜਾਬ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਅਹੁਦੇਦਾਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਐਤਵਾਰ ਨੂੰ ਢੀਂਡਸਾ ਰਿਜੋਰਟ ਬਟਾਲਾ ਵਿਖੇ ਸ਼ਗਨ ਸਮਾਗਮ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਕੰਪਿਊਟਰ ਅਧਿਆਪਕ ਵਜੋਂ ਸੇਵਾ ਨਿਭਾਅ ਰਹੀ ਅਧਿਆਪਕਾ ਰੁਪਿੰਦਰ ਕੌਰ ਦੀ ਕੀਤੀ ਗਈ ਬੇਰਹਿਮ ਹੱਤਿਆ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਤੀਸਰੇ ਭਗੌੜੇ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕਰ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਫਿਰ ਕੋਈ ਸ਼ਰਾਰਤੀ ਅਨਸਰ ਅਜਿਹੀ ਘਿਨੌਣੀ ਹਰਕਤ ਕਰਨ ਦੀ ਜੁਰੱਅਤ ਨਾ ਕਰ ਸਕੇ।ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਨੇ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਸਬੰਧਿਤ ਮੈਰਿਜ਼ ਪੈਲਿਸ ਦੇ ਮਾਲਿਕਾਂ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਅਨੁਸਾਰ ਮੈਰਿਜ਼ ਪੈਲਿਸ ਅੰਦਰ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੋਣ ਦੇ ਬਾਵਜ਼ੂਦ ਵੀ ਅਜਿਹੀ ਘਿਨੌਣੀ ਘਟਨਾ ਵਾਪਰਨ ਵਿੱਚ ਮੈਰਿਜ਼ ਪੈਲਿਸ ਦੇ ਮਾਲਕ ਵੀ ਬਰਾਬਰ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਇਸ ਦਰਦਨਾਕ ਘਟਨਾ ਨਾਲ ਮੈਡਮ ਰੁਪਿੰਦਰ ਕੌਰ ਦੇ ਪਰਿਵਾਰ ਨੂੰ ਜੋ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਸ ਦੀ ਭਰਪਾਈ ਤਾਂ ਕਦੇ ਵੀ ਨਹੀਂ ਹੋ ਸਕਦੀ ਪ੍ਰੰਤੂ ਉਸ ਦੇ ਕਾਤਲਾਂ ਨੂੰ ਸਖਤ ਸਜਾਵਾਂ ਦੇ ਕੇ ਪੀੜਤ ਪਰਿਵਾਰ ਦੇ ਹਿਰਦੇ ਨੂੰ ਕੁਝ ਸਕੂਨ ਪਹੁੰਚਾਇਆ ਜਾ ਸਕਦਾ ਹੈ।ਇਸ ਮੌਕੇ ਰਵਿੰਦਰਜੀਤ ਸਿੰਘ ਪਨੂੰ ਜਨਰਲ ਸਕੱਤਰ, ਤਰਸੇਮ ਪਾਲ ਸ਼ਰਮਾ ਮੈਂਬਰ ਸਟੇਟ ਬਾਡੀ, ਰਜਨੀਸ਼ ਕੁਮਾਰ, ਮੰਗਲ ਸਿੰਘ, ਪ੍ਰਵੀਨ ਸਿੰਘ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰਪਾਲ ਸਿੰਘ, ਜਗਜੀਤ ਸਿੰਘ, ਸਰਬਜੀਤ ਸਿੰਘ, ਕੰਸ ਰਾਜ, ਗੁਰਮੀਤ ਸਿੰਘ ਨਾਗੀ, ਅਰੁਣਜੀਤ ਸਿੰਘ, ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ, ਅਰਵਿੰਦਰਪਾਲ ਸਿੰਘ, ਰੁਪਿੰਦਰਪਾਲ ਸਿੰਘ, ਦਵਿੰਦਰ ਸਿੰਘ, ਨਾਨਕਜੀਤ ਸਿੰਘ, ਕਰਮਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply