Friday, July 17, 2026

ਕਾਲਜ ਵਿਚ ਤਿੰਨ ਦਿਨ੍ਹਾਂ ਧਾਰਮਿਕ ਸਮਾਗਮ ਆਯੋਜਿਤ

PPN0103201618ਸੰਦੌੜ, 1 ਮਾਰਚ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਕਾਲਜ ਦੀ ਪ੍ਰਬੰਧਕੀ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਦੇ ਨਾਲ ਤਿੰਨ ਦਿਨ੍ਹਾਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ।ਸੰਤ ਬਾਬਾ ਅਤਰ ਸਿੰਘ ਖਾਲਸਾ ਮਸਤੂਆਣਾ ਸਾਹਿਬ ਅਤੇ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਸਮਾਗਮ ਵਿਚ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਮੌਕੇ ਭੋਗ ਤੋਂ ਬਾਅਦ ਕੀਤਰਨ ਵੀ ਕਰਵਾਇਆ ਗਿਆ।ਜਿਸ ਵਿਚ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ, ਸੰਤ ਸੰਤ ਬਾਬਾ ਕੇਸਰ ਦਾਸ ਕੰਗਣਵਾਲ, ਸੰਤ ਬਾਬਾ ਬਲਜੀਤ ਦਾਸ ਕੂਹਲੀ, ਬਾਬਾ ਹਰਜਿੰਦਰ ਸਿੰਘ ਮੰਝਪੁਰ, ਸੰਤ ਬਾਬਾ ਸ਼ੇਰਜੰਗ ਸਿੰਘ ਜਸਪਾਲ ਬਾਂਗਰ ਨੇ ਕੀਰਤਨ ਕੀਤਾ।ਇਸ ਮੌਕੇ ਗਿਆਨੀ ਬਾਬੂ ਸਿੰਘ, ਪ੍ਰਿੰਸੀਪਲ ਡਾ. ਪਰਮਜੀਤ ਕੌਰ, ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਮਾਤਾ ਹਰਦਿਆਲ ਕੌਰ, ਕਰਮਜੀਤ ਸਿੰਘ ਜਨਾਬ, ਪ੍ਰੋ. ਰਾਜਿੰਦਰ ਕੁਮਾਰ, ਪ੍ਰੋ ਕਰਮਜੀਤ ਕੌਰ, ਪ੍ਰੋ. ਕੁਲਜੀਤ ਕੌਰ ਹਾਜਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply