Tuesday, April 14, 2026

’ਖੇਡਾਂ ਉਦੋਨੰਗਲ ਦੀਆਂ ਤੇ ਮੇਲਾ’ਸ਼ਾਨੋ ਸੌਕਤ ਨਾਲ ਸਮਾਪਤ

PPN0103201625 PPN0103201624ਚੌਂਕ ਮਹਿਤਾ, 29 ਫਰਵਰੀ (ਜੋਗਿੰਦਰ ਸਿੰਘ ਮਾਣਾ) – ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਉਦੋਨੰਗਲ ਵੱਲੋਂ ਕਰਵਾਇਆ ਜਾਦਾਂ ਮਾਝੇ ਦਾ ਮਸ਼ਹੂਰ ਖੇਡ ਮੇਲਾ ‘ਖੇਡਾਂ ਉਦੋਨੰਗਲ ਦੀਆਂ ਤੇ ਮੇਲਾ’ ਵਿਆਹ ਵਾਂਗੂ ਸ਼ਿੰਗਾਰੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਵਿੱਚ ਪੂਰੇ ਸ਼ਾਨੋ ਸੌਕਤ ਨਾਲ ਸਮਾਪਤ ਹੋਇਆਂ। ਇਸ ਸਮਾਗਮ ਦੀ ਪ੍ਰਧਾਨਗੀ ਹਲਕਾ ਵਿਧਾਇਕ ਸ੍ਰ. ਬਲਜੀਤ ਸਿੰਘ ਜਲਾਲ ਉਸਮਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੀਤੀ ਤੇ ਇਹਨਾਂ ਦੇ ਨਾਲ ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਅਜੇਬੀਰ ਸਿੰਘ ਰੰਧਾਵਾ, ਜਥੇ: ਰਾਜਬੀਰ ਸਿੰਘ ਉਦੋਨੰਗਲ, ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜ-ਪੂਤਾਂ, ਏ.ਆਈ.ਜੀ ਰਛਪਾਲ ਸਿੰਘ, ਐਸ.ਪੀ ਬਲਜੀਤ ਸਿੰਘ, ਐਸ.ਐਚ.ਓ ਸੁਖਵਿੰਦਰ ਸਿੰਘ ਮਹਿਤਾ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਹਰਗੋਪਾਲ ਰੰਧਾਵਾ, ਗੁਰਮੁੱਖ ਸਿੰਘ ਸਾਬਾ, ਅਤੇ ਹੋਰ ਸਾਥੀਆਂ ਨਾਲ ਸਟੇਡੀਅਮ ਵਿੱਚ ਪਹੁੰਚ ਕੇ ਫੁਟਬਾਲ,ਹਾਕੀ, ਵਾਲੀਬਾਲ ਦੀਆਂ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਗਦ ਰਾਸ਼ੀ ਦੇ ਕੇ ਨਿਵਾਜ਼ਿਆਂ।ਇਸ ਮੌਕੇ ਹਲਕਾ ਵਿਧਾਇਕ ਜਲਾਲ ਉਸਮਾਂ ਨੇ ਕਲੱਬ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਤੇ ਕਲੱਬ ਪ੍ਰਧਾਨ ਗੁਰਦਵਿੰਦਰ ਸਿੰਘ ਤੇ ਐਸ ਆਈ ਗੁਰਮੇਜ ਸਿੰਘ ਨੂੰ ਇਸ ਖੇਡ ਮੇਲੇ ਦੀ ਸਫਲਤਾਂ ਲਈ ਵਧਾਈ ਦਿੱਤੀ । ਕੁਝ ਦਿਨਾਂ ਤੋ ਦਰਸਕਾਂ ਦੇ ਦਿਲਾਂ ਦੀ ਧਰਕਣ ਬਣੇ ਮਸ਼ਹੂਰ ਪੋਪ ਗਾਇਕ ਨਿੰਜਾਂ ਤੇ ਪ੍ਰਸਿੱਧ ਸੂਫੀ ਕਲਾਕਾਰ ਕਨਵਰ ਗਰੇਵਾਲ ਨੇ ਇਸ ਮੇਲੇ ਵਿੱਚ ਆਏ ਹਜ਼ਾਰਾਂ ਲੋਕਾਂ ਨੂੰ ਆਪਣੀ ਜਦੁਈ ਅਵਾਜ਼ ਨਾਲ ਅਖਾੜੇ ਵਿੱਚ ਝੂਮਣੇ ਲਾਇਆ ਤੇ ਆਏ ਹੋਏ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਕੁਲਬੀਰ ਸਿੰਘ ਰੰਧਾਵਾ ਨੇ ਸਟੇਜ ਸੈਕਟਰੀ ਦੀ ਡਿਉਟੀ ਸਲਾਘਾਯੋਗ ਨਿਭਾਈ।ਇਸ ਖੇਡ ਮੇਲੇ ਨੂੰ ਐਨ,ਆਰ.ਆਈ ਵੀਰਾਂ, ਇਲਾਕਾ ਨਿਵਾਸੀਆਂ ਤੇ ਕਲੱਬ ਮੈਂਬਰਾਂ ਗੁਰਬਿੰਦਰ ਗੋਲੂ, ਆਤਮਬੀਰ ਰੰਧਾਵਾ, ਨਵ ਰੰਧਾਵਾ,ਬਿੱਕਾ,ਗੁਰਮੰਜਲ ਸਿੰਘ, ਕੀਰਤ, ਰਵੀ, ਤੰਨੂ,ਰਮੀ, ਸਹੋਤਾ,ਰਹੁਲ, ਸੁਖ ਰੰਧਾਵਾ,ਜਿੰਦਾਂ, ਮੌਂਟੀ ਆਦਿ ਮੈਂਬਰਾਂ ਦਾ ਖੇਡ ਮੇਲੇ ਨੂੰ ਤਨ ਮਨ ਧਨ ਨਾਲ ਸਹਿਯੋਗ ਦੇ ਕੇ ਨਿਪਰੇ ਚਾੜਨ ਲਈ ਪ੍ਰਧਾਨ ਗੁਰਦਵਿੰਦਰ ਸਿੰਘ ਨੇ ਤਹਿ ਦਿਲੋਂ ਧੰਨਵਾਦ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply