Tuesday, April 14, 2026

ਕੇਜਰੀਵਾਲ ਦੇ ਕਾਫਲੇ ‘ਤੇ ਹੋਏ ਹਮਲੇ ਦੀ ਜ਼ੋਰਦਾਰ ਨਿੰਦਾ

PPN0103201626ਪੱਟੀ, 1 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੰਜਾਬ ਦੇ ਪੰਜ ਦਿਨਾਂ ਦੌਰੇ ‘ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਕਾਫਲੇ ‘ਤੇ ਲੁਧਿਆਣਾ ਨੇੜੇ ਪਿੰਡ ਹਸਨਪੁਰ ਵਿਖੇ ਸਰਕਾਰੀ ਸਹਿ ਤੇ ਅਕਾਲੀ ਦਲ ਸੰਬਧਿਤ ਗੂੰਡਾ ਅਨਸਰਾਂ ਵੱਲੋ ਕੀਤੇ ਹਮਲੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਆਮ ਆਦਮੀ ਪਾਰਟੀ ਹੱਲਕਾ ਪੱਟੀ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਵਧ ਰਹੀ ਲੋਕ ਪ੍ਰਿਯਤਾ ਤੋ ਅਕਾਲੀ ਦਲ ਦੇ ਲੀਡਰ ਤੇ ਵਰਕਰ ਪੂਰੀ ਤਰਾਂ ਬੌਖਲਾਹਟ ਵਿਚ ਹਨ ਕਿਉ ਕਿ ਹੁਣ ਸਾਹਮਣੇ ਆ ਰਿਹਾ ਸੱਚ ਉਨਾ ਨੂੰ ਡਰਾ ਰਿਹਾ ਹੈ ਕਿ 2017 ਵਿਚ ਉਨ੍ਹਾਂ ਨੂੰ ਲੋਕਾ ਦੀ ਕਚਹਿਰੀ ਵਿਚ ਮਾਰੀਆ ਲੁੱਟਾ ਦਾ ਹਿਸਾਬ ਦੇਣਾ ਪਵੇਗਾ। ਆਪ ਆਗੂਆ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਰਾਜਪਾਲ ਪੰਜਾਬ ਦਖਲ ਦੇਣ ਤੇ ਦੋਸ਼ੀਆ ਖਿਲਾਫ ਸਖਤ ਕਰਵਾਈ ਕੀਤੀ ਜਾਵੇ।ਇਸ ਮੌਕੇ ਤੇ ਪੰਜਾਬ ਸਿੰਘ ਦੁੱਬਲੀ ਸਾਹਿਬ ਸਿੰਘ ਸਭਰਾ, ਬਲਜਿੰਦਰ ਸਿੰਘ ਕੈਰੋ ਆਦਿ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply