ਪੱਟੀ, 8 ਮਾਰਚ (ਅਵਾਤਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਆਮ ਆਦਮੀ ਪਾਰਟੀ ਦੀ ਪਰਿਵਾਰ ਜੋੜੋ ਮੁਹਿੰਮ ਨੂੰ ਮਿਲ ਰਿਹਾ ਦਿਨੋ ਦਿਨ ਭਰਵਾਂ ਹੁੰਗਾਰਾ। ਹੁਣ ਤੱਕ ਪੰਜਾਬ ਵਿਚ 17 ਲੱਖ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜ ਚੁੱਕੇ ਹਨ ਅਤੇ ਇਹ ਟੀਚਾ 30 ਲੱਖ ਪਰਿਵਾਰ ਜੋੜਨ ਦਾ ਹੋਵੇਗਾ ।ਇਨ੍ਹਾਂ ਸਬਦਾ ਦਾ ਪ੍ਰਗਟਵਾ ਆਮ ਆਦਮੀ ਪਾਰਟੀ ਦੇ ਯੂਥ ਆਗੂ ਬਲਜੀਤ ਸਿੰਘ ਆਜ਼ਾਦ ਅਤੇ ਗੁਰਮਹਾਬੀਰ ਸਿੰਘ ਸੰਧੂ ਵਲੰਟੀਅਰ ਨੇ ਪੱਤਰਕਾਰਾ ਨਾਲ ਗੱਲ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਲੋਕਾਂ ਤੇ ਆਕਲੀਆਂ ਤੇ ਕਾਂਗਰਸੀਆਂ ਵਲੋਂ ਝੂਠੇ ਪਰਚੇ ਕਰਵਾਏ ਜਾ ਰਹੇ ਹਨ, ਧੱਕੇਸ਼ਾਹੀਆਂ ਤੇ ਰਿਸ਼ਵਤਖੋਰੀ ਚਲ ਰਹੀ ਹੈ ਤੇ ਪੰਜਾਬ ਦਾ ਯੂਥ ਨਸ਼ੇ ‘ਤੇ ਲੱਗ ਰਿਹਾ ਹੈ, ਗੁੰਗਾਗਰਦੀ ਅਤੇ ਲੁੱਟਾਂ ਖੋਹਾਂ ਵੱਧ ਰਹੀਆ ਹਨ। 2017 ਵਿਚ ਆਪ ਦੀ ਸਰਕਾਰ ਆਉਣ ਤੇ ਸਮਾਜਿਕ ਬੁਰਾਈਆ ਤੇ ਸ਼ਿਕੰਜਾ ਕੱਸਿਆ ਜਾਵੇਗਾ ਤੇ ਨਸ਼ੇ ਨੂੰ ਮੁਕੰਮਲ ਤੋਰ ਤੇ ਠੱਲ ਪਾਈ ਜਾਵਗੀ ।ਉਨ੍ਹਾ ਕਿਹਾ ਕਿ ਖਾਸ ਤੌਰ ਤੇ ਹਰ ਵਰਗ ਦੇ ਹੱਕ ਦਾ ਸਾਥ ਆਮ ਆਦਮੀ ਪਾਰਟੀ ਦੇਵੇਗੀ॥ ਇਸ ਮੌਕੇ ਸੁਖਚੈਨ ਸਿੰਘ ਸਰਹਾਲੀ, ਰੂੜ ਸਿੰਘ ਸਰਹਾਲੀ, ਲਖਬੀਰ ਸਿੰਘ ਲੱਖਾ, ਕੇਵਲ ਕਿਸ਼ਨ, ਰਾਜ ਸ਼ਾਹ, ਜਸਪਾਲ ਸਿੰਘ ਸਰਹਾਲੀ ਅਤੇ ਜਤਿੰਦਰ ਸਿੰਘ ਆਦਿ ਪਾਰਟੀ ਵਰਕਰ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media