Friday, June 19, 2026

ਲੰਬੀ ਵਿੱਚ ਹੱਲਾ ਬੋਲਣ ਲਈ ਤਿਆਰ ‘ਪਰਿਵਾਰ ਜੋੜੋ ਮੁਹਿੰਮ’ – ਪੁਨੀਤ ਗਰਗ

PPN0903201605

ਸੰਦੌੜ, 9 ਮਾਰਚ (ਹਰਮਿੰਦਰ ਭੱਟ ਸਿੰਘ) – ਆਮ ਆਦਮੀ ਪਾਰਟੀ ਵੱਲੋਂ 13 ਮਾਰਚ ਨੂੰ ਲੰਬੀ ਵਿਧਾਨ ਸਭਾ ਹਲਕੇ ਵਿੱਚ ਪਰਿਵਾਰ ਜੋੜੋ ਮੁੰਹਿਮ ਦੇ ਤਹਿਤ ਵਲੰਟੀਅਰਾਂ ਵੱਲੋਂ ਘਰ ਘਰ ਜਾ ਕੇ ਹਲਕੇ ਦੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ। ਪ੍ਰੈਸ ਨੂੰ ਜਿਆਦਾ ਜਾਣਕਾਰੀ ਦਿੰਦਿਆਂ ਪਰਿਵਾਰ ਜੋੜੋ ਦੇ ਬਠਿੰਡਾ ਜੋਨ ਦੇ ਕੋਆਰਡੀਨੇਟਰ ਸ਼੍ਰੀ ਪੁਨੀਤ ਗਰਗ ਨੇ ਕਿਹਾ ਕਿ ਹਲਕਾ ਲੰਬੀ ਨੂੰ ਕਵਰ ਕਰਨ ਲਈ ਇੱਕ ਵੱਡੀ ਟੀਮ ਤਿਆਰ ਕੀਤੀ ਗਈ ਹੈ ।ਜਿਸ ਤਹਿਤ 60 ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਘਰ ਘਰ ਜਾ ਕੇ ਪਰਿਵਾਰਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਣਗੇ ਅਤੇ ਪਾਰਟੀ ਨਾਲ ਜੋੜਿਆ ਜਾਵੇਗਾ। ਲੰਬੀ ਹਲਕਾ ਸਰੁੱਖਿਆ ਪੱਖੋਂ ਅਤਿ ਨਾਜ਼ੁਕ ਹੋਣ ਕਰਕੇ 25 ਮੈਂਬਰੀ ਲੀਗਲ ਟੀਮ ਬਣਾਈ ਹੈ ਜਿਸ ਦੀ ਮੋਨੀਟਰਿੰਗ ਐਡਵੋਕੇਟ ਨਵਦੀਪ ਜੀਦਾ ਕਰਨਗੇ।25 ਪ੍ਰਭਾਵਸ਼ਾਲੀ ਬੁਲਾਰਿਆਂ ਨੂੰ ਟੀਮ ਲੀਡਰ ਬਣਾ ਕੇ ਲੰਬੀ ਦੇ ਤਿੰਨ ਤਿੰਨ ਪਿੰਡ ਗੋਦ ਦਿੱਤੇ ਹਨ । ਜਿਹੜੇ ਕਿ ਉਨ੍ਹਾ ਪਿੰਡਾਂ ਵਿੱਚ ਆਪਣੀ ਟੀਮ ਸਮੇਤ 13 ਮਾਰਚ ਸਵੇਰ ਪਹੁੰੰਚ ਜਾਣਗੇ।50 ਮੈਂਬਰੀ ਡਾਟਾ ਐਂਟਰੀ ਅਤੇ ਸ਼ੋਸਲ ਮੀਡੀਆ ਟੀਮ ਬਣਾਈ ਹੈ, ਜਿਹੜੀ ਕਿ ਲੰਬੀ ਹਲਕੇ ਵਿੱਚੋਂ ਇਕੱਠੇ ਹੋਏ ਡਾਟੇ ਨੂੰ ਅਪਡੇਟ ਕਰੇਗੀ ।ਲੰਬੀ ਹਲਕੇ ਨੂੰ ਮਨੇਜਮੈਂਂਟ ਕਰਨ ਲਈ 6 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਪਭਾਵਸ਼ਾਲੀ ਤੇ ਅਨਭੁਵੀ ਮੈਂਬਰ ਹਨ ਆਉਣ ਵਾਲੇ ਇੱਕ ਦੋ ਦਿਨਾਂ ਚ ਇਸ ਸਬੰਧੀ ਜਰੂਰੀ ਮੀਟਿੰਗਾਂ ਵੀ ਕੀਤੀਆ ਜਾਣੀਆਂ ਹਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply