Friday, July 5, 2024

ਪਾਣੀਆਂ ਦੇ ਮੁੱਦੇ ‘ਤੇ ਨਿਰਪੱਖ ਸਟੈਂਡ ਲਵੇ ਕੇਂਦਰ – ਪ੍ਰੋ. ਚੰਦੂਮਾਜਰਾ

prem singh chandu majra ..ਨਵੀਂ ਦਿੱਲੀ, 9 ਮਾਰਚ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨਾਲ ਐਮਰਜੈਂਸੀ ਦੇ ਸਮੇਂ ਤੋਂ ਹੁੰਦੇ ਆ ਰਹੇ ਧੱਕੇ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸੰਵਿਧਾਨ ਅਨੁਸਾਰ ਇਸ ਬਾਰੇ ਨਿਰਪੱਖ ਸਟੈਂਡ ਲਵੇ।
ਅੱਜ ਸਿਫਰ ਕਾਲ ਦੌਰਾਨ ਲੋਕ ਸਭਾ ਅੰਦਰ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਹਮੇਸ਼ਾ ਪੰਜਾਬ ਨਾਲ ਪੱਖਪਾਤੀ ਧੱਕਾ ਕਰਦਿਆਂ ਰਾਜਸੀ ਗਜਾਂ ਨਾਲ ਨਾਪ ਕੇ ਫੈਸਲੇ ਕੀਤੇ। ਐਮਰਜੈਂਸੀ ਦੌਰਾਨ ਪੰਜਾਬ ਦੇ ਪਾਣੀਆਂ ਦੀ ਬੇ-ਰਹਿਮੀ ਨਾਲ ਕੀਤੀ ਲੁੱਟ ਲਈ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰ ਸਕਦੇ। ਵਿਧਾਨ, ਸਾਰੀਆਂ ਪਰੰਪਰਾਵਾਂ ਸ਼ਿੱਕੇ ਟੰਗ ਕੇ ਪਾਣੀ ‘ਤੇ ਡਾਕਾ ਮਾਰਿਆ। ਪੰਜਾਬ ਕੋਲ ਤਾਂ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਤੇ ਉਹਨਾਂ ਦੀ ਪਾਰਟੀ ਰਿਪੇਰੀਅਨ ਸਿਧਾਂਤਾਂ ਅਨੁਸਾਰ ਰਾਜ ਦੇ ਅਨਿੱਖੜਵੇਂ ਅਧਿਕਾਰਾਂ ਨਾਲ ਕੋਈ ਸਮਝੌਤਾ ਨਹੀਂ ਕਰੇਗੀ
ਉਹਨਾਂ ਕੇਂਦਰ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਅੱਜ ਪੰਜਾਬ ਦੇ ਲੋਕ ਇਨਸਾਫ ਲਈ ਕੇਂਦਰ ਸਰਕਾਰ ‘ਤੇ ਆਸ ਲਾਈ ਬੈਠੇ ਹਨ ਕਿ ਪਾਣੀਆਂ ਦੀ ਵੰਡ ਦੇ ਮਸਲੇ ਵਿੱਚ ਕੇਂਦਰ ਨਿਰਪੱਖ ਵਰਤਾਅ ਕਰਕੇ ਦੇਸ਼ ਦੇ ਵਿਧਾਨ, ਮਾਨਤਾਵਾਂ ਤੇ ਕਾਨੂੰਨ ਮੁਤਾਬਕ ਸਪਸ਼ਟ ਸਟੈਂਡ ਲਵੇ ਤਾਂ ਕਿ ਪੰਜਾਬ ਤੇ ਹਰਿਆਣਾ ਵਿਚਕਾਰ ਪਈ ਖਟਾਸ ਦੂਰ ਹੋਵੇ ਤੇ ਲੰਮੇ ਸਮੇਂ ਤੋਂ ਚਲ ਰਿਹਾ ਝਮੇਲਾ ਖ਼ਤਮ ਹੋਵੇ। ਪ੍ਰੋ. ਚੰਦੂਮਾਜਰਾ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਲਈ ਬਣੀ ਸਹਿਮਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸ਼ਹੀਦ ਭਗਤ ਸਿੰਘ ਚੰਡੀਗੜ੍ਹ ਏਅਰਪੋਰਟ ਮੁਹਾਲੀ ਰੱਖਣ ਤੇ ਸ਼ਹੀਦੇ-ਆਜਮ ਦੇ ਜਨਮ ਦਿਨ 23 ਮਾਰਚ ਤੋਂ ਅੰਤਰਰਾਸ਼ਟਰੀ ਉਡਾਨ ਸ਼ੁਰੂ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸਿੱਧੀਆਂ ਉਡਾਈਆਂ ਜਾਣ ਨਾ ਕਿ ਬਰਾਸਤਾ ਦਿੱਲੀ, ਚੇਨਈ, ਕਲਕੱਤਾ, ਬੰਬਈ ਜਿਹੇ ਹੋਰਨਾਂ ਸ਼ਹਿਰਾਂ ਦੇ ਰਹਿਮੋਕਰਮ।ਪ੍ਰੋ. ਚੰਦੂਮਾਜਰਾ ਨੇ ਸੰਵਿਧਾਨ ਦੀ ਧਾਰਾ 25 ਦੇ ਤਹਿਤ ਵੀ ਸਿੱਖਾਂ ਨਾਲ ਹੋ ਰਹੀ ਬੇ-ਇਨਸਾਫ਼ੀ ‘ਤੇ ਵੀ ਚਰਚਾ ਕੀਤੀ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply