
ਪਠਾਨਕੋਟ, 9 ਮਾਰਚ (ਪ.ਪ) – ਸਥਾਨਕ ਐਵਲੋਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਜਿਕ ਸੁਰੱਖਿਆ, ਇਸ਼ਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਰੀ ਸਸਕਤੀਕਰਣ ਅਭਿਆਨ ਨੂੰ ਸਮਰਪਿਤ ਜਿਲ੍ਹਾ ਪੱਧਰੀ ਨਾਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ੍ਰੀ ਅਸ਼ਵਨੀ ਸਰਮਾ ਵਿਧਾਇਕ ਹਲਕਾ ਪਠਾਨਕੋਟ ਬਤੋਰ ਮੁੱਖ ਮਹਿਮਾਨ ਸਾਮਲ ਹੋਏ। ਇਸ ਸਮਾਰੋਹ ਦੀ ਪ੍ਰਧਾਨਗੀ ਸਕੂਲ ਦੀ ਪ੍ਰਿੰਸੀਪਲ ਮਨਜੀਤ ਮੱਲ ਨੇ ਕੀਤੀ। ਸਮਾਰੋਹ ਵਿੱਚ 1000 ਤੋਂ ਜਿਆਦਾ ਮਹਿਲਾਵਾਂ ਨੇ ਹਿੱਸਾ ਲਿਆ।
ਸ੍ਰੀ ਅਸ਼ਵਨੀ ਸਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਜੇ ਮਹਿਲਾ ਸਸਕਤੀਕਰਣ ਹੋਵੇਗੀ ਤਾਂ ਸਮਾਜ ਸਕਤੀਸਾਲੀ ਅਤੇ ਮਜਬੂਤ ਹੋਵੇਗਾ, ਜੇ ਸਮਾਜ ਮਜਬੂਤ ਹੋਵੇਗਾ ਤਾ ਸਾਡਾ ਦੇਸ ਮਜਬੂਤ ਹੋਵੇਗਾ। ਇਸ ਵਾਸਤੇ ਮਹਿਲਾਵਾਂ ਦਾ ਸਿੱਖਿਅਤ ਹੋਣਾ ਬਹੁਤ ਜਰੁਰੀ ਹੈ। ਉਨ੍ਹਾ ਕਿਹਾ ਕਿ ਮਹਿਲਾਵਾਂ ਦਾ ਸਸਕਤੀਕਰਣ ਅੱਜ ਦੀ ਜਰੂਰਤ ਹੈ । ਉਨ੍ਹਾਂ ਕਿਹਾ ਕਿ ਵਿਆਪਕ ਆਰਥਿਕ ਵਿਕਾਸ ਅਤੇ ਸਮਾਜਿਕ ਉਨਤੀ ਲਈ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਲਿਆਉਣਾ ਜਰੁਰੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾਜ ਪ੍ਰਥਾ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਜਾਗਰੂਕ ਹੋਣ । ਉਨ੍ਹਾਂ ਨੇ ਔਰਤਾਂ ਨੂੰ ਅਪੀਲ ਕੀਤੀ ਕੀ ਉਹ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਤਾਂ ਜੋ ਉਹ ਆਤਮ ਨਿਰਭਰ ਹੋ ਸਕਣ। ਉਨ੍ਹਾਂ ਨੇ ਇਸ ਮੋਕੇ ਤੇ ਵੱਖ ਵੱਖ ਖੇਤਰਾਂ ਵਿੱਚ ਵਿਸ਼ੇਸ ਕਾਰਗੁਜਾਰੀ ਕਰਨ ਵਾਲੀਆਂ 32 ਮਹਿਲਾਵਾਂ ਨੂੰ ਸਨਮਾਨਤ ਕੀਤਾ।ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਸਮਾਰੋਹ ਕਰਵਾਉਣ ਨਾਲ ਹੋਰ ਵੀ ਮਹਿਲਾਵਾਂ ਨੂੰ ਕਾਮਯਾਬ ਮਹਿਲਾਵਾਂ ਤੋਂ ਪ੍ਰੇਰਨਾ ਮਿਲੇਗੀ। ਇਸ ਮੋਕੇ ਸ੍ਰੀਮਤੀ ਊਮਾ ਕੁਮਾਰੀ ਸੀ.ਡੀ.ਪੀ.ਓ., ਪ੍ਰਿੰਸੀਪਲ ਮਨਜੀਤ ਮੱਲ, ਨੀਲਮ ਕੌਂਸਲਰ, ਡਾ. ਵਿਸ਼ਾਖਾ, ਸ੍ਰੀਮਤੀ ਮੀਨੂੰ ਨੇ ਵੀ ਆਪਣੇ ਵਿਚਾਰ ਪੇਸ ਕੀਤੇ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਨਿਲ ਵਾਸੂਦੇਵਾ ਮੇਅਰ, ਅਨਿਲ ਰਾਮਪਾਲ ਜਿਲ੍ਹਾ ਪ੍ਰਧਾਨ ਭਾਜਪਾ, ਸ਼ਤੀਸ ਮਹਾਜਨ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਪਠਾਨਕੋਟ, ਵਿਪਨ ਮਹਾਜਨ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਰਾਕੇਸ ਸਰਮਾ, ਰਜਿੰਦਰ ਬਿੱਟਾ, ਰੋਹਿਤ ਪੂਰੀ, ਸ੍ਰੀਮਤੀ ਸਮਰਿਤੀ ਸੈਣੀ ਕੌਂਸਲਰ, ਸੋਭਾ ਰਾਣੀ ਪ੍ਰਧਾਨ ਮਹਿਲਾ ਮੰਡਲ, ਅਰੀਨਾ ਤੂਲੀ, ਹਰਸ ਸਰਮਾ, ਪੰਕਜ ਸਰਮਾ ਅਤੇ ਭਾਰੀ ਗਿਣਤੀ ਵਿੱਚ ਮਹਿਲਾਵਾਂ ਹਾਜਰ ਸਨ।
Punjab Post Daily Online Newspaper & Print Media