Saturday, March 28, 2026

ਝੁੱਗੀਆਂ ਵਾਲੇ ਗਰੀਬਾਂ ਨੂੰ ਜਲਦੀ ਘਰ ਬਣਾ ਕੇ ਦਿਤੇ ਜਾਣ- ਜੱਸੀ

PPN1003201605ਸੰਦੌੜ, 10 ਮਾਰਚ (ਹਰਮਿੰਦਰ ਭੱਟ ਸਿੰਘ)- ਭਾਵੇਂ ਸਾਨੂੰ ਕਹਿਣ ਨੂੰ ਆਜਾਦ ਹੋਇਆ ਪੌਣੀ ਸ਼ਦੀ ਦਾ ਸਮਾ ਹੋ ਚੱਲਿਆ ਹੈ ਪਰ ਝੁੱਗੀਆਂ ਵਿਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਹਾਲੇ ਤੱਕ ਆਪਣਾ ਪੱਕਾ ਘਰ ਨਸੀਬ ਨਹੀ ਹੋਇਆ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਆਜਾਦੀ ਦੇ ਕਿੰਨੇ ਵਰੇ ਬੀਤਣ ਦੇ ਬਾਵਜੂਦ ਵੀ ਜੇਕਰ ਅਸੀ ਆਪਣੇ ਨਾਗਰਿਕਾਂ ਲਈ ਰਹਿਣ ਲਈ ਛੱਤ ਅਤੇ ਹੋਰ ਮੁਢਲੀਆਂ ਲੋੜਾਂ ਹੀ ਮੁਹੱਈਆ ਨਹੀ ਕਰਵਾ ਸਕੇ ਤਾਂ ਸਾਡੇ ਸਾਰਿਆਂ ਲਈ ਇਹ ਸੋਚਣ ਦਾ ਇੱਕ ਗੰਭੀਰ ਵਿਸਾ ਹੈ।ਉਹਨਾਂ ਦਾਨੀ ਅਤੇ ਦਿਆਵਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੂਰੁ ਸਹਿਬਾਨਾਂ ਵਲੋਂ ਦਿੱਤੇ ਮਾਨਵਤਾ ਦੀ ਭਲਾਈ ਲਈ ਕੀਤੀਆਂ ਕੁਰਬਾਨੀਆਂ ਨੂੰ ਧਿਆਨ ਵਿਚ ਰੱਖਦਿਆਂ, ਵੱਡੀਆਂ-ਵੱਡੀਆਂ ਧਾਰਮਿਕ ਬਿਲਡਿੰਗਾਂ ਬਣਾਉਣ ਅਤੇ ਚਿਟਕੱਪੜੀਏ ਪਾਖੰਡੀ ਬਾਬਿਆਂ ਤੋਂ ਲੁੱਟ ਨਾਂ ਕਰਵਾਉਦੇ ਹੋਏ ਸਿੱਧੇ ਤੌਰ ਤੇ ਗਰੀਬ ਲੋਕਾਂ ਦੀ ਬੇਹਤਰੀ ਲਈ ਅੱਗੇ ਆਉਣ।ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਹੀ ਝੁੱਗੀਆਂ ਵਿਚ ਰਹਿਕੇ ਚੁਣੌਤੀਆਂ ਭਰਿਆ ਜੀਵਨ ਬਸ਼ਰ ਕਰ ਰਹੇ ਗਰੀਬਾਂ ਨੂੰ ਘਰ ਬਣਾ ਕੇ ਦੇਣ ਦਾ ਆਪਣਾ ਵਾਅਦਾ ਪੂਰਾ ਕਰੇ ਤਾਂਕਿ ਇਹ ਗਰੀਬ ਲੋਕ ਵੀ ਜਿੰਦਗੀ ਦੇ ਕੁਝ ਚੰਗੇ ਦਿਨ ਵੇਖ ਸਕਣ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply