ਜੰਡਿਆਲਾ ਗੁਰੂ, 11 ਮਾਰਚ (ਹਰਿੰਦਰ ਪਾਲ ਸਿੰਘ)- ਅੱਜਕੱਲ ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਕਰਨ ਵਾਲਿਆ ਦਾ ਰਾਜ ਚੱਲਦਾ ਹੈ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਿਸ ਦਿਨ ਇਹ ਲੁਟੇਰੇ ਕਿਸੇ ਘਟਨਾ ਨੂੰ ਅੰਜਾਮ ਨਾ ਦਿੰਦੇ ਹੋਣ।ਅਜਿਹੀ ਹੀ ਇੱਕ ਘਟਨਾ ਨੂੰ ਬੀਤੀ ਰਾਤ ਲੁਟੇਰਿਆ ਵੱਲੋਂ ਅੰਜਾਮ ਦਿੱਤਾ ਗਿਆ ਹੈ ਜਿਸ ਵਿੱਚ ਜੰਡਿਆਲਾ ਗੁਰੂ ਨਿਵਾਸੀ ਦੀਪਕ ਕੁਮਾਰ ਸਾਢੇ ਕੁ ਦਸ ਵਜੇ ਆਪਣੀ ਆਈ ਟਵੰਟੀ ਕਾਰ ਨੰ: ਪੀ ਬੀ 0 2 ਸੀ ਐਫ 9520 ਆਪਣੀ ਗੈਰਜ ਵਿੱਚ ਲਗਾ ਰਿਹਾ ਸੀ ਕਿ 2 ਲੁਟੇਰੇ ਜਿੰਨਾ ਨੇ ਆਪਣੇ ਮੂੰਹ ਢੱਕੇ ਹੋਏ ਸਨ ਦੀਪਕ ਕੁਮਾਰ ਨੂੰ ਪਿਸਤੌਲ ਵਿਖਾ ਕੇ ਉਸ ਕੋਲੋ ਉਸ ਦੀ ਕਾਰ, 2 ਮੁਬਾਇਲ ਅਤੇ 60 ਹਜਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ।ਅਜੇ ਬੀਤੇ ਦਿਨੀ ਵੀ ਇੱਕ ਵਿਆਹ ਤੋ ਆ ਰਹੇ 2 ਜੋੜਿਆਂ ਕੋਲੋ 15 ਤੋਲੇ ਸੋਨਾ ਅਤੇ ਸਵਾ ਲੱਖ ਰੁਪਏ ਲੁਟੇਰਿਆ ਨੇ ਲੁੱਟ ਲਏ ਸਨ ਜਿੰਨਾ ਦਾ ਅਜੇ ਤੱਕ ਪੁਲਿਸ ਕੋਈ ਸੁਰਾਗ ਨਹੀ ਲਗਾ ਸਕੀ।ਸ਼ਹਿਰ ਵਾਸੀਆਂ ਦੀ ਪੁਲਿਸ ਕੋਲ ਮੰਗ ਹੈ ਕਿ ਸ਼ਹਿਰ ਵਿੱਚ ਪੁਲਿਸ ਗਸ਼ਤ ਤੇਜ ਕਰਵਾਈ ਜਾਵੇ।ਇਥੇ ਇੱਕ ਗੱਲ ਵਰਨਣਯੋਗ ਹੈ ਕਿ ਸ਼ਹਿਰ ਵਿੱਚ ਪੁਲਿਸ ਕੋਲ ਇੱਕ ਹੀ ਹੂਟਰ ਵਾਲਾ ਮੋਟਰਸਾਈਕਲ ਹੈ, ਜੋ ਕਿ ਬਿੰਨਾ ਵਜ੍ਹਾ ਹੀ ਹੂਟਰ ਵਜਾਉਂਦਾ ਰਹਿੰਦਾ ਹੈ ।ਪਰ ਇਹ ਹੂਟਰ ਤਦ ਵਜਾਇਆ ਜਾਂਦਾ ਹੈ ਜਦ ਕਿਸੇ ਭੀੜ ਭੜੱਕੇ ਵਾਲੀ ਜਗਾ ਤੋ ਲੰਘਣਾ ਹੋਵੇ।ਲੋਕਾਂ ਦਾ ਕਹਿਣਾ ਹੈ ਕਿ ਜਦ ਇਹ ਮੋਟਰ ਸਾਈਕਲ ਲੰਘਦਾ ਹੈ ਤਾਂ ਅਪਰਾਧੀ ਤਾਂ ਪਹਿਲਾਂ ਹੀ ਚਕੰਨੇ ਹੋ ਜਾਂਦੇ ਹਨ।ਡੀ.ਐਸ.ਪੀ ਜੰਡਿਆਲਾ ਭਗਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਰਾਤ ਦੀ ਗਸ਼ਤ ਵਧਾਉਣ ਲਈ ਪੁਲਿਸ ਫੋਰਸ ਮੰਗਵਾ ਲਈ ਗਈ ਹੈ ਅਤੇ ਬਹੁਤ ਜਲਦੀ ਹੀ ਲੁਟੇਰੇ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਬੰਦ ਕਰ ਦਿੱਤੇ ਜਾਣਗੇ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media