Friday, March 20, 2026

1984 ਸਿੱਖ ਕਤਲੇਆਮ ਪੀੜ੍ਹਤ ਪ੍ਰੀਵਾਰ ਸਘਰਸ਼ ਕਮੇਟੀ 31 ਸਾਲਾਂ ਤੋਂ ਲਮਕਦੇ ਕਮ ਕਰਾਉਣ ਲਈ ਯਤਨ ਕਰੇਗੀ- ਮੋਹਨ ਸਿੰਘ

PPN1303201601

ਅਮ੍ਰਿਤਸਰ, 13 ਮਾਰਚ (ਜਗਦੀਪ ਸਿੰਘ ਸੱਗੂ)- 1984 ਸਿੱਖ ਕਤਲੇਆਮ ਪੀੜ੍ਹਤ ਪ੍ਰੀਵਾਰ ਸਘਰਸ਼ ਕਮੇਟੀ (ਰਜਿ:) ਦੀ ਜਨਰਲ ਬਾਡੀ ਦੀ ਇਕੱਤਰਤਾ ਅੱਜ ਗੁਰਦੁਆਰਾ ਕਲਗੀਧਰ ਸਭਾ, ਜੋਧ ਨਗਰ, ਸੁਲਤਾਨਵਿਡ ਰੋਡ ਵਿਖੇ ਨਵ ਨਿਯੁੱਕਤ ਪ੍ਰਧਾਨ ਸ੍ਰ: ਮੋਹਨ ਸਿਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਅਕਾਲ ਚਲਾਣਾ ਕਰ ਚੁੱਕੇ ਰਜਿਸਟਰਡ ਬਾਡੀ ਦੇ ਦੋ ਮੈਂਬਰ ਅਮਰਜੀਤ ਸਿਘ ਭਾਟੀਆ ਦੀ ਥਾਂ ਭਗਵੰਤ ਸਿੰਘ ਨੂੰ ਜਨਰਲ ਸਕੱਤਰ ਤੇ ਪ੍ਰੈਸ ਸਕੱਤਰ ਅਤੇ ਕਪੂਰ ਸਿੰਘ ਦੀ ਥਾਂ ਜੋਗਿੰਦਰ ਸਿੰਘ ਨੂੰ ਮੈਂਬਰ ਬਣਾਇਆ ਗਿਆ।ਇਸ ਤੋਂ ਇਲਾਵਾ ਕਮੇਟੀ ਵਲੋਂ ਲਏ ਫੈਸਲਿਆਂ ਵਿੱਚ ਕਮੇਟੀ ਦਾ ਲਿਖਤੀ ਸਵਿਧਾਨ ਬਨਾਉਣਾ ਅਹੁਦੇਦਾਰਾਂ ਦੀ ਹਰ ਦੋ ਸਾਲ ਬਾਅਦ ਚੋਣ ਅਤੇ ਰਜਿਸਟਰਡ ਬਾਡੀ ਦੇ ਮੈਂਬਰਾਂ ਦੀ ਗਿਣਤੀ ਅਜੇ ਤੇਰਾਂ ਰੱਖਣ ਦਾ ਫੈਸਲਾ ਲ਼ਿਆ ਗਿਆ।
ਪ੍ਰਧਾਨ ਸ੍ਰ: ਮੋਹਨ ਸਿਘ ਭੱਟੀ ਨੇ ਦੱਸਿਆ ਕਿ ਕਮੇਟੀ ਦੇ ਕਮ ਨੂੰ ਹੁਣ ਸੁਚੱਜੇ ਢਗ ਨਾਲ ਚਲਾਇਆ ਜਾਵੇਗਾ ਅਤੇ 31 ਸਾਲਾਂ ਤੋਂ ਲਮਕਦੇ ਆ ਰਹੇ ਕਮ ਕਰਾਉਣ ਲਈ ਪੂਰਾ ਯਤਨ ਕੀਤਾ ਜਾਵੇਗਾ।ਉਨਾਂ ਕਿਹਾ ਕਿ ਜਿੰਨਾਂ ਰੈਡ ਕਾਰਡ ਵਿੱਚ ਪ੍ਰੀਵਾਰ ਦੇ ਮੈਂਬਰਾਂ ਦੀ ਅਜੇ ਤੱਕ ਐਂਟਰੀ ਨਹੀਂ ਹੋ ਸਕੀ ਕਰਵਾਈ ਜਾਵੇਗੀ ਅਤੇ ਪਜਾਬ ਵਿੱਚ ਆਉਣ ਤੋਂ ਬਾਅਦ ਜਿੰਨਾਂ ਨੂੰ ਮਕਾਨ ਨਹੀਂ ਮਿਲੇ ਉਨ੍ਹਾਂ ਨੂੰ ਮਕਾਨ ਜਾਂ ਪਲਾਟ ਦਿਵਾਉਣ ਲਈ ਸਰਕਾਰ ਕੋਲ ਪਹੁਚ ਕੀਤੀ ਜਾਵੇਗੀ।ਤਰਨ ਤਾਰਨ ਰੋਡ ਪਿਡ ਗਿਲਵਾਲੀ ਨਜ਼ਦੀਕ ਗੁਰਦੁਆਰਾ ਟਾਹਲਾ ਸਾਹਿਬ ਜਿਹੜੀ 31 ਸਾਲ ਪਹਿਲਾਂ ਜਮੀਨ ਸਤ ਸਿਘ ਮਸਕੀਨ ਅਤੇ ਪ੍ਰੋ: ਦਰਸ਼ਨ ਸਿਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਬਾਬਾ ਮੱਖਣ ਸਿਘ ਡੇਰਾ ਸਤ ਅਮੀਰ ਸਿਘ ਨੇ 1984 ਦੇ ਦਗਾ ਪੀੜ੍ਹਤਾਂ ਲਈ ਲੈ ਕੇ ਦਿੱਤੀ ਸੀ ਦਾ ਕਬਜ਼ਾ ਲੈ ਕੇ ਕਿਰਾਏ ਤੇ ਰੁਲ ਰਹੇ ਪੀੜਤਾਂ ਨੂੰ ਪਹਿਲ ਦੇ ਅਧਾਰ ਤੇ ਪਲਾਟਫ਼ਫਲੈਟ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ।ਜਿਸ ਲਈ ਕਮੇਟੀ ਅਮੀਰਫ਼ਦਾਨੀ ਸਿੱਖਾਂ ਦੀ ਮਦਦ ਲਵੇਗੀ।ਉਨਾਂ ਹੋਰ ਕਿਹਾ ਕਿ ਦਗਾ ਪੀੜ੍ਹਤਾਂ ਦੇ ਬੱਚਿਆਂ ਲਈ ਯੋਗਤਾ ਦੇ ਅਧਾਰ ‘ਤੇ ਸਰਕਾਰੀ ਨੌਕਰੀਆਂ ਦੇਣ ਲਈ ਸ੍ਰ: ਸੁਖਬੀਰ ਸਿਘ ਬਾਦਲ ਉਪ ਮੁੱਖ ਮਤਰੀ ਨੇ ਜੋ 10 ਸਤਬਰ 2014 ਨੂੰ ਐਲਾਨ ਕੀਤਾ ਸੀ ਨੂੰ ਪੂਰਾ ਕਰਵਾਉਣ ਲਈ ਉਪ ਮੁੱਖ ਮਤਰੀ ਨੂੰ ਮਿਲ ਕੇ ਪਹੁਚ ਕੀਤੀ ਜਾਵੇਗੀ।
ਇਕੱਤਰਤਾ ਵਿੱਚ ਮੁੱਖ ਸੰਸਦੀ ਸਕੱਤਰ ਬੀਬੀ ਡਾ. ਨਵਜੋਤ ਕੌਰ ਸਿੱਧੂ ਵਲੋਂ ਇੱਕ ਲੱਖ ਦੀ ਸਹਾਇਤਾ ਦੇਣ ਅਤੇ ਪ੍ਰਧਾਨ ਮੰਤਰੀ ਮੋਦੀ ਕੋਲ ਦਗਾ ਪੀੜ੍ਹਤਾਂ ਦਾ ਮੁੱਦਾ ਉਠਾਉਣ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਸਲੂਜਾ, ਇੰਦਰਜੀਤ ਸਿੰਘ ਸੀਨੀ: ਮੀਤ ਪ੍ਰਧਾਨ, ਕੁਲਦੀਪ ਸਿੰਘ ਸਕੱਤਰ, ਮਹਿੰਦਰ ਸਿੰਘ ਖਜਾਨਚੀ, ਇੰਦਰਜੀਤ ਸਿੰਘ ਮੈਂਬਰ, ਬਲਵੰਤ ਸਿੰਘ ਮੈਂਬਰ, ਭਗਵੰਤ ਸਿੰਘ ਜਨਰਲ ਸਕੱਤਰ, ਜੋਗਿੰਦਰ ਸਿੰਘ, ਹਰਜੀਤ ਕੌਰ, ਹਰਵਿੰਦਰ ਕੌਰ ਸਾਰੇ ਰਜਿਸਟਰਡ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਜਨਰਲ ਬੋਡੀ ਦੇ ਕੁਲਵੰਤ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ ਬੇਦੀ, ਦਿਲਬਾਗ ਸਿੰਘ ਕਰਿਆਨੇ ਵਾਲੇ, ਦਰਸ਼ਨ ਸਿੰਘ ਕਾਨਪੁਰ ਤੇ ਗੁਰਦਿਆਲ ਸਿੰਘ ਰਈਆ, ਹਰਜੀਤ ਕੌਰ, ਸੁਰਿੰਦਰ ਕੌਰ, ਹਰਬੰਸ਼ ਕੌਰ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply