Tuesday, March 24, 2026

ਈ-ਟੈਂਡਰਾਂ ਸਬੰਧੀ ਮੰਤਰੀ ਅਨਿਲ ਜੋਸ਼ੀ ਦੇ ਦਾਅਵੇ ਝੂਠੇ ਸਾਬਤ ਹੋਏ-ਮੰਨਾ

PPN1303201615

ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੈਂਬਰ ਮਨਦੀਪ ਸਿੰਘ ਮੰਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਨਗਰ ਸੁਧਾਰ ਟਰੱਸਟ ਦੇ ਟੈਂਡਰਾਂ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਹੋਣ ਦੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਦੇ ਦਾਅਵੇ ਧੂੜ ਦੇ ਗੁਬਾਰ ਸਾਬਤ ਹੋਏ ਹਨ, ਕਿਉਂਕਿ ਟੈਂਡਰ ਸਿਰਫ ਉਨ੍ਹਾਂ ਠੇਕੇਦਾਰਾਂ ਦੇ ਨਿਕਲ ਰਹੇ ਹਨ, ਜੋ ਜੋਸ਼ੀ ਦੇ ਖਾਸ ਆਦਮੀ ਹਨ ਅਤੇ ਜਿੰਨ੍ਹਾਂ ਨੂੰ ਕੰਪਨੀ ਬਾਗ ਵਿੱਚ ਇਕੱਠਿਆਂ ਕਰਕੇ ਮੰਤਰੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਨੇ ਪੂਲ ਕਰਵਾਇਆ ਸੀ। ਉਨਾਂ ਕਿਹਾ ਕਿ 1 ਤੋਂ 3 ਮਾਰਚ ਨੂੰ ਜਿੰਨ੍ਹਾਂ ਠੇਕੇਦਾਰਾਂ ਦੀਆਂ ਫਰਮਾਂ ਵੱਲੋਂ ਠੇਕਿਆਂ ਵਿੱਚ ਪੂਲ ਕੀਤੇ ਜਾਣ ਦੀ ਅਸੀਂ ਸੂਚੀ ਜਾਰੀ ਕੀਤੀ ਸੀ, ਉਨ੍ਹਾਂ ਠੇਕੇਦਾਰਾਂ ਦੀਆਂ ਫਰਮਾਂ ਨੂੰ ਈ-ਟੈਂਡਰ ਮਿਲ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਜੋਸ਼ੀ ਦੇ ਸਾਥੀ ਠੇਕੇਦਾਰਾਂ ਨੇ ਇਕੱਲੇ ਇਕੱਲੇ ਹੀ ਈ-ਟੈਂਡਰ ਭਰੇ ਸਨ। ਜਦਕਿ ਜੋਸ਼ੀ ਅਤੇ ਉਸ ਦੇ ਭਰਾ ਦੇ ਦਾਅਵਿਆਂ ਦੇ ਅਨੁਸਾਰ ਕਿਸੇ ਵੀ ਹੋਰ ਠੇਕੇਦਾਰ ਨੇ ਪੰਜਾਬ ਦੇ ਕਿਸੇ ਹੋਰ ਹਿੱਸੇ ਤੋਂ ਟੈਂਡਰ ਹੀ ਨਹੀਂ ਭਰੇ।ਕੁੱਲ 85 ਟੈਂਡਰਾਂ ਵਿੱਚੋਂ ਅਜੇ ਤਕ 20 ਟੈਂਡਰ ਹੀ ਇੱਕ ਇੱਕ ਕਰਕੇ ਖੋਲੇ ਗਏ ਹਨ। ਇੰਨ੍ਹਾਂ ਵਿਚੋਂ ਸਾਰੇ ਟੈਂਡਰ ਜੋਸ਼ੀ ਦੇ ਆਪਣੇ ਚਹੇਤੇ ਠੇਕੇਦਾਰਾਂ ਦੇ ਹੀ ਨਿਕਲੇ । ਇੰਨਾ ਹੀ ਬਸ ਨਹੀਂ ਇਕੱਲੇ ਇਕੱਲੇ ਠੇਕੇਦਾਰ ਵੱਲੋਂ ਪੂਲ ਕਰਕੇ ਭਰੇ ਠੇਕੇ ਸਿਰਫ ਜੀਰੋ ਪੁਆਇੰਟ ਪੰਜ ਫੀਸਦੀ ਤੋਂ ਪੰਜ ਫੀਸਦੀ ਘਾਟੇ ਵਿੱਚ ਹੀ ਗਏ ਜਦਕਿ ਕੰਪੀਟੀਸ਼ਨ ਵਿੱਚ ਇਹੋ ਟੈਂਡਰ ਪਿਛਲੇ ਸਮੇਂ ਦੌਰਾਨ 30 ਤੋਂ 45 ਫੀਸਦੀ ਘਾਟੇ ‘ਤੇ ਜਾਂਦੇ ਸਨ।ਉਨ੍ਹਾਂ ਮੰਗ ਕੀਤੀ ਕਿ ਜੋਸ਼ੀ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਲੈ ਕੇ ਸਾਰੇ ਘਪਲਿਆਂ ਨਿਰਪੱਖ ਜਾਂਚ ਕਰਵਾਈ ਜਾਵੇ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply