ਬਠਿੰਡਾ, 12 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਾ. ਨਛੱਤਰ ਸਿੰਘ ਔਲਖ, ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਤੇ ਗਠਿਤ ਕੀਤੀ ਸਰਵੇਖਣ ਟੀਮ ਦੇ ਮੈਬਂਰਾਂ ਡਾ. ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫਸਰ ਬਠਿੰਡਾ, ਡਾ. ਡੂੰਗਰ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫਸਰ (ਬੀਜ) ਬਠਿੰਡਾ ਅਤੇ ਡਾ. ਸੰਜੀਵ ਕੁਮਾਰ ਸਹਾਇਕ ਐਟੋਮੋਲੋਜਿਸਟ, ਡਾ.ਰੁਪੇਸ਼ ਅਰੋੜਾ ਸਹਾਇਕ ਪੈਥਾਲੋਜਿਸਟ ਖੇਤਰੀ ਖੋਜ ਕੇਦਂਰ ਬਠਿੰਡਾ ਵੱਲੋਂ ਵੱਖ-2 ਪਿੰਡਾਂ ਜਿਵੇਂ ਕਿ ਬੀਬੀਵਾਲਾ, ਗੋਬਿੰਦਪੁਰਾ, ਢੇਲਵਾਂ, ਨਥਾਣਾ, ਪੂਹਲਾ, ਮਹਿਰਾਜ, ਲਹਿਰਾ ਬੇਗਾ ਆਦਿ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਦਾ ਸਰਵੇਖਣ ਕਰਨ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਜ਼ਿਲ੍ਹੇ ਵਿੱਚ ਕਣਕ ਦੀ ਫਸਲ ਤੇ ਕਿਤੇ ਵੀ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਨਹੀਂ ਮਿਲੀਆਂ ਅਤੇ ਨਾ ਹੀ ਇਸ ਸਮੇਂ ਚੇਪੇ ਦਾ ਹਮਲਾ ਹੈ। ਉਨ੍ਹਾਂ ਕਿਹਾ ਪਰ ਕਿਸਾਨ ਪੀਲੀ ਕੁੰਗੀ ਦੀ ਰੋਕਥਾਮ ਵਾਸਤੇ ਪ੍ਰੋਪੀਕੋਨਾਜੋਲ 25 ਪ੍ਰਤੀਸ਼ਤ ਈ.ਸੀ.ਅਤੇ ਚੇਪੇ ਦੀ ਰੋਕਥਾਮ ਵਾਸਤੇ ਥਾਇਆਮੈਥੋਕਸਮ, ਇਮੀਡਾਕਲੌਪਰਿਡ ਅਤੇ ਮੋਨੋਕਰੋਟੋਫਾਸ ਦਵਾਈਆਂ ਦੀ ਸਪਰੇ ਕਰ ਰਹੇ ਹਨ। ਸੋ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੀਲੀ ਕੁੰਗੀ ਅਤੇ ਚੇਪੇ ਦੀ ਸਪਰੇ ਕਣਕ ਦੀ ਫਸਲ ਤੇ ਬੇਲੋੜੀ ਨਾ ਕੀਤੀ ਜਾਵੇ। ਇਸ ਨਾਲ ਜਿੱਥੇ ਕਿਸਾਨਾਂ ਦਾ ਖਰਚਾ ਘਟੇਗਾ, ਉਥੇ ਵਾਤਾਵਰਣ ਵੀ ਦੂਸ਼ਿਤ ਹੋਣੋਂ ਬਚੇਗਾ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media