ਬਠਿੰਡਾ, 12 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਵਿਖੇ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ਼ਤੀਸ਼ ਅਰੋੜਾ ਦੀ ਅਗਵਾਈ ਵਿਚ ਹੋਟਲ, ਹਾਰਡ ਬਾਰ ਅਤੇ ਬੀਅਰ ਬਾਰ ਸੰਚਾਲਨਾਂ ਦੀ ਮੀਟਿੰਗ ਆਯੋਜਿਤ ਹੋਈ ਜਿਸ ਵਿਚ ਪੰਜਾਬ ਸਰਕਾਰ ਦੁਆਰਾ ਸਾਲਾਨਾ 2015-16 ਦੇ ਲਈ ਬਣਾਈ ਗਈ ਨਵੀਂ ਐਕਸਾਈਜ਼ ਪਾਲਿਸੀ ਦੇ ਤਹਿਤ ਵਧਾਈ ਗਈ ਬੀਅਰ ਬਾਰ ,ਹਾਰਡ ਬਾਰ ਅਤੇ ਅਸੈਸਮੈਂਟ ਫੀਸ ਘੱਟ ਕਰਨ ਦੀ ਮੰਗ ਕੀਤੀ ਗਈ। 2015 ਤੋਂ ਲਾਗੂ ਹੋਈ ਇਸ ਨਵੀਂ ਐਕਸਾਈਜ਼ ਪਾਲਿਸੀ ਦੇ ਤਹਿਤ ਬੀਅਰ ਬਾਰ ਦੀ ਸਾਲਾਨਾ ਫੀਸ 1,15 ਲੱਖ ਤੋਂ ਵੱਧਾ ਕੇ 2 ਲੱਖ ਅਤੇ ਹਾਰਡ ਬਾਰ ਦੀ ਸਾਲਾਨਾ ਫੀਸ 3 ਲੱਖ ਤੋਂ 4 ਲੱਖ ਰੁਪਏ ਕੀਤੀ ਗਈ ਦੀ ਨਿਖੇਧੀ ਕੀਤੀ, ਉਨ੍ਹਾਂ ਕਿਹਾ ਕਿ ਪਹਿਲਾ ਐਸਸਮੈਂਟ ਫੀਸ ਪ੍ਰਤੀ ਪੇਟੀ 1924ਰੁਪਏ ਸੀ ਜੋ ਹੁਣ 2295 ਰੁਪਏ ਕਰ ਦਿੱਤੀ ਗਈ ਹੈ। ਇਸ ਨਾਲ ਸਰਵਿਸ ਟੈਕਸ ਵੀ ਵਧਾਇਆ ਗਿਆ ਹੈ। ਜਿਸ ਦੇ ਵਿਰੋਧ ਵਿਚ ਸੰਘਰਸ ਵੀ ਕੀਤਾ ਗਿਆ ਸੀ, ਬਾਰ ਵੀ ਕਈ ਦਿਨ ਬੰਦ ਰੱਖੇ ਗਏ ਸਨ। ਜਿਸ ਦੇ ਚੱਲਤੇ ਸਰਕਾਰ ਨੇ ਅਗਲੇ ਸਾਲ 2016-17 ਵਿਚ ਫੀ ਘੱਟ ਕਰਨ ਦਾ ਵਾਅਦਾ ਕੀਤਾ ਗਿਆ ਸੀ। ਲੇਕਿਨ ਇਸ ਸਾਲ ਵੀ 1 ਅਪ੍ਰੈਲ ਤੋਂ ਉਹੀ ਫੀਸ ਸਰਕਾਰ ਲਗਾਉਣ ਜਾ ਰਹੀ ਹੈ, ਜਿਸ ਦੇ ਚਲਤੇ ਸੰਚਾਲਕ ਬਾਰ ਬੰਦ ਕਰਨ ਦਾ ਵਿਚਾਰ ਬਣਾ ਰਹੇ ਹਨ ਕਿਉਕਿ ਇੰਨੀ ਭਾਰੀ ਫੀਸ ਨਾਲ ਨਾਲ ਬਾਰ ਸੰਚਾਲਕ ਲਾਗਤ ਵੀ ਪੂਰੀ ਨਹੀ ਕਰ ਪਾ ਰਹੇ। ਇਸ ਲਈ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਨ੍ਹਾਂ ਫੀਸਾਂ ਵਿਚ ਭਾਰੀ ਕਟੌਤੀ ਕਰਕੇ ਬਾਰ ਸੰਚਾਲਕਾਂ ਨੂੰ ਰਾਹਤ ਦਿੱਤੀ ਜਾਵੇ। ਕਿਉਕਿ ਸਰਕਾਰ ਦੀ ਇਸ ਪਾਲਿਸੀ ਨਾਲ ਹੁਣ ਤੱਕ 40 ਪ੍ਰਤੀਸ਼ਤ ਬਾਰ ਪਹਲਾਂ ਹੀ ਬੰਦ ਹੋ ਚੁੱਕੇ ਹਨ ਅਗਰ ਫੀਸ ਘੱਟ ਨਾ ਹੋਈ ਤਾਂ ਰਹਿੰਦੇ ਬਾਰ ਵੀ ਬੰਦ ਹੋ ਸਕਦੇ ਹਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media