Sunday, September 6, 2026

ਜੰਡਿਆਲਾ ਗੁਰੂ ਵਿੱਚ ਨਹੀਂ ਰੁਕ ਰਿਹਾ ਚੋਰੀਆਂ ਤੇ ਲੁੱਟਾਂ ਦਾ ਸਿਲਸਿਲਾ

PPN1203201614

ਜੰਡਿਆਲਾ ਗੁਰੂ, 13 ਮਾਰਚ (ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਲਾ ਲਗਾਤਾਰ ਵੱਧਦਾ ਜਾ ਰਿਹਾ ਹੈ ।ਬੀਤੇ ਦਿਨਾ ਵਿੱਚ ਚੋਰੀ ਤੇ ਲੁੱਟਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।ਇਸੇ ਸਿਲਸਲੇ ਤਹਿਤ ਬੀਤੀ ਰਾਤ ਪਿਆਰਾ ਹਲਦੀ ਵਾਲੇ ਦੇ ਨਾਮ ‘ਤੇ ਮਸ਼ਹੂਰ ਦੁਕਾਨ ‘ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਸ਼ਹਿਰ ਦੇ ਵਿਚਕਾਰ ਪੈਂਦੇ ਛੱਤਾ ਬਜਾਰ ਵਿੱਚ ਬੜੀ ਪੁਰਾਣੀ ਤੇ ਮਸ਼ਹੂਰ ਕਰਿਆਨਾ ਦਕਾਨ ਹੈ।ਬੀਤੀ ਰਾਤ ਕੁੱਝ ਅਗਿਆਤ ਚੋਰਾਂ ਨੇ ਦਕਾਨ ਦੀ ਛੱਤ ਉਪਰ ਚੜ ਕੇ ਪੌੜੀਆਂ ਦਾ ਦਰਵਾਜਾ ਭੰਨ ਕੇ, ਦੁਕਾਨ ਦੇ ਗੱਲੇ ਵਿੱਚੋ ਕਰੀਬ 1500 ਰੁਪਏ ਦੀ ਨਕਦੀ ਅਤੇ ਬਦਾਮਾਂ ਦੀਆ ਗਿਰੀਆਂ, ਕਾਜੂ, ਅਖਰੋਟ ਅਤੇ ਭਾਨ ਚੋਰੀ ਕਰ ਲਿਆ।
ਜਿਕਰਯੋਗ ਹੈ ਕਿ ਬੀਤੇ ਕੱਲ ਜੰਡਿਆਲਾ ਨਿਵਾਸੀਆਂ ਨੇ ਇਕ ਵਿਸ਼ਾਲ ਰੋਸ ਮਾਰਚ ਕੱਢ ਕੇੇ ਡੀ.ਐਸ.ਪੀ ਜੰਡਿਆਲਾ ਨੂੰ ਇੱਕ ਮੰਗ ਪੱਤਰ ਦਿੱਤਾ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਸ਼ਹਿਰ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰਾਂ ਨੁੰ ਕਾਬੂ ਕੀਤਾ ਜਾ ਸਕੇ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply