Sunday, September 6, 2026

ਖਾਲਸਾ ਕਾਲਜ ਵੂਮੈਨ ਵਿਖੇ ਪਲੇਠਾ 2 ਰੋਜ਼ਾ ‘ਖ਼ਾਲਸਾ ਕਾਲਜ ਯੂਥ ਫੈਸਟੀਵਲ-2016’ ਸੰਪੰਨ

PPN1203201615

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ ਸੱਗੂ)-ਸਥਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਆਯੋਜਿਤ ਪਲੇਠਾ 2 ਰੋਜ਼ਾ ‘ਖ਼ਾਲਸਾ ਕਾਲਜ ਯੂਥ ਫੈਸਟੀਵਲ-2016’ ਅੱਜ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਏ ਗਿਆ। ਜਿਸ ਵਿੱਚ ਓਵਰ ਆਲ ਟਰਾਫ਼ੀ ‘ਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਆਪਣਾ ਕਬਜ਼ਾ ਜਮਾਇਆ। ਇਸ ਫੈਸਟੀਵਲ ਦੌਰਾਨ ਖ਼ਾਲਸਾ ਕਾਲਜ ਮੈਨੇਜ਼ਮੈਂਟ ਦੇ ਅਧੀਨ ਆਉਂਦੇ 12 ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੇ ਫੈਸਟੀਵਲ ਵਿੱਚ ਜਿੱਥੇ ਵਧੇਰੇ ਉਤਸ਼ਾਹ ਵਿਖਾਇਆ, ਉੱਥੇ ਕੌਂਸਲ ਦੁਆਰਾ ਹਰੇਕ ਸਾਲ ਫੈਸਟੀਵਲ ਆਯੋਜਿਤ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਵੀ ਕੀਤਾ।
ਯੁਵਕ ਮੇਲਾ ਦੇ ਦੂਸਰੇ ਦਿਨ ਯੁਵਕ ਮੇਲੇ ਦੇ ਦੌਰਾਨ ਵੱਖ-ਵੱਖ ਮੁਕਾਬਲੇ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਭੰਗੜਾ ਦੇ ਨਾਲ-ਨਾਲ ਐਕਸ਼ਨ ਸੋਂਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਜਿੱਥੇ ਵਿਦਿਆਰਥੀਆਂ ਨੇ ਕੁਇਜ਼ ਮੁਕਾਬਲੇ ਵਿੱਚ ਆਪਣੇ ਅਤੇ ਦੂਸਰੇ ਵਿਦਿਆਰਥੀਆਂ ਦੇ ਜ਼ਿਨ੍ਹਾਂ ਨੂੰ ਹੋਰ ਤਰੋਤਾਜ਼ਾ ਕੀਤਾ, ਉੱਥੇ ਗਿੱਧੇ ਭੰਗੜੇ ਦੀਆਂ ਧੁੰਮਾਂ ਵੀ ਖੂਬ ਪਈਆਂ। ਕਾਲਜ ਦਾ ਪੂਰਾ ਵਾਤਾਵਰਨ ਖ਼ੁਸ਼ੀਆਂ ਖੇੜਿਆਂ ਨਾਲ ਭਰ ਗਿਆ।
ਇਸ ਯੁਵਕ ਮੇਲੇ ਦਾ ਪਹਿਲਾ ਰਨਰਅੱਪ ਖ਼ਾਲਸਾ ਕਾਲਜ ਰਿਹਾ ਅਤੇ ਦੂਸਰਾ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ। ਆਖ਼ਿਰ ਵਿੱਚ ਮਿਊਜਿਕ ਆਈਟਮਾਂ ਦੀ ਟਰਾਫੀ ‘ਖ਼ਾਲਸਾ ਕਾਲਜ ਫ਼ਾਰ ਵੂਮੈਨ, ਥੀਏਟਰ ਆਈਟਮਾਂ ਦੀ ਟਰਾਫੀ ‘ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਫ਼ਾਈਨ ਆਰਟਸ ਦੀਆਂ ਆਈਟਮਾਂ ਦੀ ਟਰਾਫੀ ‘ਖ਼ਾਲਸਾ ਕਾਲਜ ਫ਼ਾਰ ਵੂਮੈਨ’ ਅਤੇ ਸਾਹਿਤਕ ਆਈਟਮਾਂ ਦੀ ਟਰਾਫੀ ‘ਖ਼ਾਲਸਾ ਕਾਲਜ ਆਫ਼ ਵੈਟਨਰੀ ਅਤੇ ਐਨੀਮਲ ਸਾਇੰਸਜ਼ ਨੇ ਹਾਸਲ ਕੀਤੀਆਂ।
ਯੁਵਕ ਮੇਲੇ ਦੇ ਅੰਤ ‘ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਨੇ ਜੇਤੂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਨਾਮ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਯੁਵਕ ਮੇਲੇ ਦਾ ਆਯੋਜਿਤ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਪ੍ਰਤਿਭਾ ਨੂੰ ਉਜਾਗਰ ਕਰਨਾ ਸੀ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਆਏ ਸਮੂਹ ਮਹਿਮਾਨ, ਸੰਸਥਾਵਾਂ ਦੇ ਪ੍ਰਿੰਸੀਪਲਜ਼ ਅਤੇ ਅਧਿਆਪਕਾਂ ਦਾ ਜਿੰਨ੍ਹਾਂ ਸਦਕਾ ਯੁਵਕ ਮੇਲੇ ਦਾ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹਿਆ ਦਾ ਧੰਨਵਾਦ ਕੀਤਾ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਸੁਖਦੇਵ ਸਿੰਘ ਅਬਦਾਲ, ਮੈਂਬਰ ਸ: ਗੁਰਮਹਿੰਦਰ ਸਿੰਘ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ, ਕੇ. ਸੀ. ਈ. ਟੀ., ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਕੇ. ਸੀ. ਈ, ਰਣਜੀਤ ਐਵੀਨਿਊ ਪ੍ਰਿੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ, ਕੇ. ਸੀ. ਪੀ. ਪ੍ਰਿੰਸੀਪਲ ਡਾ. ਆਰ. ਕੇ. ਧਵਨ, ਕੇ. ਸੀ. ਵੀ. ਏ. ਐੱਸ. ਪ੍ਰਿੰ: ਐੱਸ. ਕੇ. ਜੰਡ, ਕੇ. ਸੀ. ਐੱਨ. ਪ੍ਰਿੰ: ਡਾ. ਨੀਲਮ ਹੰਸ, ਕੇ. ਸੀ. ਐੱਲ. ਪ੍ਰਿੰਸੀਪਲ ਡਾ. ਜਸਪਾਲ ਸਿੰਘ, ਕੇ. ਸੀ. ਸੀ. ਡੀ. ਪ੍ਰਿੰ: ਡਾ. ਹਰਭਜਨ ਸਿੰਘ, ਖਾਲਸਾ ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਤੋਂ ਇਲਾਵਾ ਸਮੂਹ ਕਾਲਜਾਂ ਦੇ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply