ਸੰਦੌੜ, 14 ਮਾਰਚ (ਹਰਮਿੰਦਰ ਭੱਟ ਸਿੰਘ) – ਸਰਬ ਧਰਮਾਂ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਨਿਰੰਤਰ ਹੋ ਰਹੀਆਂ ਘਟਨਾਵਾਂ ਤੇ ਸਿਖੀ ਸਿਧਾਤਾਂ ਦੀ ਰਾਖੀ ਰਖਣ ਦੀਆਂ ਫੋਕੀਆਂ ਗੱਲਾਂ ਕਰਨ ਵਾਲੇ ਰਾਜਨੀਤਕ ਆਗੂ ਸਿਰਫ਼ ਅਫ਼ਸੋਸ ਤੇ ਚਿੰਤਾ ਹੀ ਪ੍ਰਗਟਾ ਰਹੇ ਹਨ, ਪ੍ਰੰਤੂ ਇਹ ਦੁਖਦਾਈ ਘਟਨਾਵਾਂ ਸਿੱਖ ਸੰਗਤਾਂ ਅਤੇ ਇਨਸਾਨੀਅਤ ਨੂੰ ਏਕੇ ਦਾ ਰੂਪ ਮੰਨਣ ਵਾਲੇ ਹਿਰਦਿਆਂ ਨੂੰ ਵਲੂੰਧਰ ਰਹੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਖ਼ਾਲਸਾ ਨੇ ਸ੍ਰੀ ਪਿੰਡ ਰਾਮਦੀਵਾਲਾ ਮੁਸਲਮਾਨਾ ਅਤੇ ਥੋਥੀਆਂ ਪਿੰਡ ਵਿਖੇ ਹੋਈਆਂ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਦੁੱਖ ਪ੍ਰਗਟਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕੇ ਪੰਜਾਬ ਸਰਕਾਰ ਅਤੇ ਆਪਣੇ ਆਪ ਨੂੰ ਕਾਨੂੰਨ ਦਾ ਰਾਖਾ ਮੰਨਣ ਵਾਲੀ ਸਾਰੀ ਪੁਲਿਸ ਫੋਰਸ, ਸਿਵਲ ਪ੍ਰਸ਼ਾਸ਼ਨ ਗੁਰੂ ਸਾਹਿਬ ਜੀ ਦਾ ਅਪਮਾਨ ਕਰ ਰਹੀਆਂ ਪੰਥ ਦੋਖੀ ਤਾਕਤਾਂ ਦਾ ਖੁਰਾ-ਖੋਜ ਲੱਭਣ ਤੋਂ ਅਸਮਰਥ ਹੋ ਕੇ ਆਪਣੇ ਆਪ ਨੂੰ ਨਿਕੰਮਾ ਸਾਬਤ ਕਰ ਪੰਥ ਦੋਖੀ ਤਾਕਤਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਹਿਰਾਸਤ ਵਿਚ ਲੈ ਕੇ ਸਖ਼ਤ ਸਜਾਵਾਂ ਨਾ ਦਿੱਤੀਆਂ ਗਈਆਂ ਤਾਂ ਪੰਜਾਬ ਦੇ ਹਾਲਤ ਵਿਗਾੜਨ ਤੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀ ਜ਼ਿੰਮੇਵਾਰ ਅਜੋਕੀ ਸਰਕਾਰ ਹੋਵੇਗੀ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media