ਅੰੰਮ੍ਰਿਤਸਰ, 14 ਮਾਰਚ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਲੂਮਿਨੀ ਐਸੋਸੀਏਸ਼ਨ ਵਲੋਂ ਦੂਜੀ ਅਲੂਮਿਨੀ ਮੀਟ ਦਾ ਆਯੋਜਨ 18 ਮਾਰਚ 2016 ਨੂੰ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਦੀ ਸੁਯੋਗ ਅਗਵਾਈ ਵਿਚ ਕੀਤਾ ਜਾਵੇਗਾ। ਸੀ.ਬੀ.ਐਸ. ਗਰੁੱਪ, ਯੂ.ਕੇ. ਦੇ ਡਿਪਟੀ ਚੇਅਰਮੈਨ ਅਤੇ ਏ.ਏ. ਜੀ.ਐਨ.ਡੀ.ਯੂ. ਦੇ ਵਾਈਸ ਪ੍ਰੈਜ਼ੀਡੈਂਟ (ਓਵਰਸੀਜ਼) ਅਤੇ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਡਿਪਟੀ ਡਾਇਰੈਕਟਰ ਅਤੇ ਏ.ਏ. ਜੀ.ਐਨ.ਡੀ.ਯੂ. ਦੇ ਵਾਈਸ ਪ੍ਰੈਜ਼ੀਡੈਂਟ ਤੋਂ ਇਲਾਵਾ ਯੂਨੀਵਰਸਿਟੀ ਦੇ ਹੋਰ ਪੁਰਾਣੇ ਵਿਦਿਆਰਥੀ ਇਸ ਮੌਕੇ ਭਾਗ ਲੈਣਗੇ। ਸਾਲ 2016 ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ (ਫਿਜ਼ਿਕਸ ਵਿਭਾਗ) ਡਾ. ਗੁਰਤੇਜ ਸਿੰਘ ਸੰਧੂ ਨੂੰ ਜੋ ਕਿ ਐਂਡਵਾਂਸ ਟੈਕਨਾਲੋਜੀ ਡਿਵੈਲਪਮੈਂਟਸ ਅਮਰੀਕਾ ਦੇ ਡਾਇਰੈਕਟਰ ਵਜੋਂ ਸੇਵਾਵਾਂ ਦੇ ਰਹੇ ਹਨ, ਨੂੰ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਨੇ ਆਪਣੇ ਸਖਤ ਮਿਹਤਨ ਸਦਕਾ ਅਮਰੀਕਾ ਵਿਖੇ ਆਪਣੀ ਪਛਾਣ ਬਣਾਈ। ਇਸ ਤੋਂ ਇਲਾਵਾ ਡਾ. ਮਨਜਿੰਦਰ ਸਿੰਘ ਢਿੱਲੋਂ, ਜਾਂਇੰਟ ਡਾਇਰੈਕਟਰ, ਜਨਰਲ ਆਫ ਫੋਰਨ ਟਰੇਡ, ਡਾ. ਗੁਰਜੀਤ ਕੇ. ਅਰੋੜਾ, ਪ੍ਰਿੰਸੀਪਲ, ਭੀਮ ਰਾਓ ਅੰਬੇਦਕਰ ਕਾਲਜ (ਯੂਨੀਵਰਸਿਟੀ ਆਫ ਦਿੱਲੀ0, ਡਾ. ਨੀਲਮ ਕਾਮਰਾ, ਸਾਬਕਾ ਪ੍ਰਿੰਸੀਪਲ, ਬੀਬੀਕੇਡੀਏਵੀ ਕਾਲਜ ਅੰਮ੍ਰਿਤਸਰ, ਪੋ੍ਰੋ. ਕਮਲੇਸ਼ ਕੰਵਰ, ਪ੍ਰੋਫੈਸਰ ਡਾ.ਵਾਈਐਸ ਪ੍ਰਮਾਰ ਯੂਨੀਵਰਸਿਟੀ ਆਫ ਹੌਰਟੀਕਲਚਰ ਐਂਡ ਫੌਰਸਟਰੀ, ਥਾਪਰ ਯੂਨੀਵਰਸਿਟੀ, ਪਟਿਆਲਾ ਅਤੇ ਡਾ. ਸੁਖਬੀਰ ਕੌਰ ਮਾਹਲਾ, ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵਿਮਨ ਇਸ ਮੌਕੇ ਯੂਨੀਵਰਸਿਟੀ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ।ਆਈ.ਸੀ.ਸੀ.ਆਰ. ਦੇ ਇੰਡੀਆ ਚੇਅਰ ਅਤੇ ਸਾਬਕਾ ਡੀਨ ਅਲੂਮਨੀ ਪ੍ਰੋ. ਕੁਲਦੀਪ ਸਿੰਘ, ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਤੇ ਯੂਨੀਵਰਸਿਟੀ ਪਲੇਸਮੈਂਟ ਸੈਲ ਦੇ ਡਾਇਰੈਕਟਰ ਡਾ. ਗੁਰਚਰਨ ਕੌਰ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਯੂਨੀਵਰਸਿਟੀ ਦਾ ਵਿਕਾਸ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਨਗੇ। ਡਾ. ਸੁਬੋਧ ਕੁਮਾਰ, ਡੀਨ ਅਲੂਮਨੀ ਨੇ 18 ਮਾਰਚ ਨੂੰ ਹੋਣ ਵਾਲੀ ਇਸ ਮੀਟ ਵਿਚ ਵੱਧ ਤੋਂ ਵੱਧ ਸਾਬਕਾ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਅਪੀਲ ਕੀਤੀ ਹੈ ਤਾਂ ਜੋ ਯੂਨੀਵਰਸਟਿੀ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ ਯਾਦਗਾਰ ਹੋ ਸਕੇ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media