ਅੰਮ੍ਰਿਤਸਰ, 14 ਮਾਰਚ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਦੀ ਬੀਤੇ ਦਿਨੀਂ ਹੋਈ ਸੇੈਨੇਟ ਮੀਟਿੰਗ ਦੌਰਾਨ ਪ੍ਰਸਿੱਧ ਲੇਖਕ ਅਤੇ ਸੈਨੇਟ ਮੈਂਬਰ, ਬ੍ਰਿਗ. ਕੁਲਦੀਪ ਸਿੰਘ ਕਾਹਲੋਂ ਵੱਲੋਂ ‘ਪੰਜਾਬ ਤੇ ਕਸ਼ਮੀਰ ਦਾ ਰਾਖਾ ਜਨਰਲ ਹਰਬਖਸ਼ ਸਿੰਘ’ ਸਿਰਲੇਖ ਹੇਠ ਇਕ ਪੁਸਤਕ ਰਿਲੀਜ਼ ਕੀਤੀ ਗਈ।ਇਸ ਮੌਕੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੇ ਚਾਂਸਲਰ, ਪ੍ਰੋ. ਐਸ.ਐਸ. ਜੌਹਲ, ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਸੈਨੇਟ ਮੈਂਬਰ ਮੌਜੂਦ ਸਨ।ਪੁਸਤਕ ਵਿਚ ਜਨਰਲ ਹਰਬਖਸ਼ ਸਿੰਘ ਨੂੰ ਅਦੁੱਤੀ ਜਰਨੈਲ ਦਸਦੇ ਹੋਏ ਉਨ੍ਹਾਂ ਦੀ ਬਹਾਦਰੀ, ਸੂਝ-ਬੂਝ ਅਤੇ ਦੂਰ ਅੰਦੇਸ਼ੀ ਸੋਚ ਬਾਰੇ ਦੱਸਿਆ ਗਿਆ ਹੈ। ਪੁਸਤਕ ਅਨੁਸਾਰ ਉਨ੍ਹਾਂ ਵੱਲੋਂ ਇਕ ਤੋਂ ਵੱਧ ਵਾਰ ਭਾਰਤ ਦੇ ਪ੍ਰਗਤੀ ਅਤੇ ਸੁਰੱਖਿਆ ਦੇ ਨਾਜ਼ੁਕ ਮੋੜਾਂ ਅਤੇ ਇਤਿਹਾਸ ਦੇ ਫੈਸਲਾਕੁਨ ਪੜਾਵਾਂ ਬਾਰੇ ਦੱਸਿਆ ਗਿਆ ਹੈ। ਬ੍ਰਿਗੇ. ਕਾਹਲੋਂ ਅਨੁਸਾਰ ਸਿਖ ਰੈਜੀਮੈਂਟ ਤਾਂ ਉਨ੍ਹਾਂ ਨੂੰ ਆਪਣਾ ਮੰਨਦੀ ਹੀ ਹੈ, ਨਾਲ ਹੀ ਹਿੰਦੁਸਤਾਨ ਦੀ ਸਮੁੱਚੀ ਸੈਨਾ, ਪੁਰਾਣੇ ਅਫਸਰ, ਭਾਰਤ ਅਤੇ ਵਿਸੇਸ਼ ਕਰਕੇ ਪੰਜਾਬ ਵਾਸੀ ਵੀ ਉਨ੍ਹਾਂ ਦਾ ਜ਼ਿਕਰ ਬਹੁਤ ਫਖਰ ਅਤੇ ਮਾਣ ਨਾਲ ਕਰਦੇ ਹਨ ਅਤੇ ਕਰਦੇ ਰਹਿਣਗੇ। ਜਨਰਲ ਹਰਬਖਸ਼ ਸਿੰਘ ਨੇ ਆਪਣਾ ਇਤਿਹਾਸਕ ਰੋਲ ਕਈ ਲੜਾਈਆਂ ਦੌਰਾਨ ਨਿਭਾਇਆ ਅਤੇ ਸਫਲਤਾਵਾਂ ਹਾਸਲ ਕੀਤੀਆਂ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media