ਪਠਾਨਕੋਟ, 14 ਮਾਰਚ (ਪ.ਪ) – ਪਠਾਨਕੋਟ ਦੇ ਜਿਲ੍ਹਾ ਬਣਨ ਤੋਂ ਬਾਅਦ ਜਿਲ੍ਰੇ ਅੰਦਰ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ 20 ਕਰੋੜ 58 ਲੱਖ 82 ਹਜਾਰ 820 ਰੁਪਏ ਖਰਚ ਕੀਤੇ ਗਏ ਹਨ। ਇਹ ਜਾਣਕਾਰੀ ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜਿਲ੍ਹੇ ਅੰਦਰ ਸਿੱਖਿਆ ਦੇ ਵਿਸਤਾਰ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੋਰਾਨ ਜਿਲ੍ਹਾ ਪਠਾਨਕੋਟ ਵਿੱਚ ਆਰਟ ਐਂਡ ਕਰਾਫਟ ਵਿੱਚ ਵਿਦਿਆਰਥੀਆਂ ਦੀ ਰੂਚੀ ਵਧਾਉਣ ਲਈ ਜਿਲ੍ਹੇ ਦੇ 34 ਸਕੂਲਾਂ ਵਿੱਚ ਆਰਟ ਐਂਡ ਕਰਾਫਟ ਕਮਰਿਆਂ ਦੇ ਨਿਰਮਾਣ ਤੇ 1 ਕਰੋੜ 70 ਲੱਖ ਰਪਏ ਰਾਸ਼ੀ ਖਰਚ ਕੀਤੀ ਹੈ, ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਜਿਲ੍ਹੇ ਅੰਦਰ 20 ਸਕੂਲਾਂ ਵਿੱਚ ਆਰਟ ਐਂਡ ਕਰਾਫਟ ਲਈ ਕਮਰਿਆਂ ਦਾ ਨਿਰਮਾਣ ਕਰਵਾਇਆ ਗਿਆ ਸੀ, ਇਸ ਤਰਾਂ ਹੁਣ ਤੱਕ 54 ਸਕੂਲਾਂ ਵਿੱਚ 2 ਕਰੋੜ 70 ਲੱਖ ਰੁਪਏ ਦੀ ਰਾਸੀ ਖਰਚ ਕਰਕੇ ਆਰਟ ਐਂਡ ਕਰਾਫਟ ਕਮਰਿਆਂ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਪੜਨ ਦੀ ਰੂਚੀ ਵਧਾਉਣ ਲਈ ਪੰਜਬ ਸਰਕਾਰ ਨੇ 2 ਕਰੋੜ 80 ਲੱਖ ਰੁਪਏ ਖਰਚ ਕਰਕੇ ਜਿਲ੍ਹੇ ਦੇ 40 ਸਕੂਲਾਂ ਵਿੱਚ ਲਾਇਬ੍ਰੇਰੀਆਂ ਦਾ ਨਿਰਮਾਣ ਕਰਵਾਇਆ ਹੈ।
ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਮਾਈਨਰ ਰਿਪੇਅਰ ਤੇ 3 ਕਰੋੜ 20 ਲੱਖ ਰੁਪਏ ਖਰਚ ਕੀਤੇ ਗਏ ਹਨ, ਇਸ ਦੇ ਅਧੀਨ ਹੀ ਇਸ ਸੈਸਨ ਵਿੱਚ ਵੀ ਜਿਲ੍ਹਾਂ ਪਠਾਨਕੋਨ ਦੇ 72 ਸਕੂਲਾਂ ਨੂੰ ਪ੍ਰਤੀ ਸਕੂਲ 25 ਹਜਾਰ ਰੁਪਏ ਦੀ ਰਾਸੀ ਜਾਰੀ ਕੀਤੀ ਸੀ ਜਿਸ ਦੇ ਨਾਲ ਹੁਣ ਸਕੂਲਾਂ ਵਿੱਚ ਪਹਿਲਾ ਨਾਲੋ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੈਸਨ 2013-14 ਵਿੱਚ ਜਿਲ੍ਹੇ ਦੇ 65 ਸਕੂਲਾਂ, ਸੈਸਨ 2014-15 ਵਿੱਚ ਵੀ ਜਿਲ੍ਹੇ ਦੇ 65 ਸਕੂਲਾਂ ਅਤੇ ਸੈਸਨ 2015-16 ਦੇ ਦੋਰਾਨ ਜਿਲ੍ਹੇ ਦੇ 71 ਸਕੂਲਾਂ ਅੰਦਰ ਵਿਦਿਆਰਥਣਾਂ ਨੂੰ ਆਤਮ ਰੱਖਿਆ ਦੇ ਲਈ ਕਰਾਟੇ ਟ੍ਰੇਨਿੰਗ ਦੇਣ ਲਈ ਪੰਜਾਬ ਸਰਕਾਰ ਵੱਲੋਂ 13 ਲੱਖ 12 ਹਜਾਰ 380 ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲ ਰਹੇ ਸੈਸ਼ਨ ਵਿੱਚ ਜਿਲ੍ਹੇ ਦੇ 27 ਸਕੂਲਾਂ ਵਿੱਚ ਵਿਸ਼ੇਸ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵਰਦੀਆਂ, ਕਿਤਾਬਾਂ ਅਤੇ ਹੋਰ ਪਾਠਣ ਸਮੱਗਰੀ ਉਪਲਭਦ ਕਰਵਾਉਣ ਲਈ 6 ਲੱਖ 15 ਹਜਾਰ 650 ਰੁਪਏ ਖਰਚ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਲਾਭ ਉਠਾਉਣ ਦੇ ਲਈ ਬੱਚਿਆਂ ਦੇ ਮਾਪੇਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰਵਾਉਣ। ਉਨ੍ਹਾਂ ਦੱਸਿਆ ਕਿ ਇਸ ਸੈਸਨ ਦੇ ਦੋਰਾਨ ਜਿਲ੍ਹੇ ਦੇ ਚਾਰ ਸਕੂਲਾਂ ਵਿੱਚ ਵੋਕੇਸਨਲ ਸਿੱਖਿਆ ਲਈ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਦੇ ਲਈ 34 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਦੇ ਕਾਰਨ ਸਿੱਖਿਆ ਦੇ ਖੇਤਰ ਅੰਦਰ ਵੱਖਰਾ ਬਦਲਾਵ ਦੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਹੁਣ ਵਿਦਿਆਰਥੀ ਵੋਕੇਸਨਲ ਵਿਸਿਆਂ ਵਿੱਚ ਸਿੱਖਿਆ ਪ੍ਰਾਪਤ ਕਰ ਕੇ ਰੋਜਗਾਰ ਦੇ ਵਧੀਆਂ ਮੌਕੇ ਤਲਾਸ ਸਕਣਗੇ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media