ਪੱਟੀ, 15 ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸ਼ਿਵਾਲਾ ਮੰਦਿਰ ਪੁਰਾਣਾ ਬਜ਼ਾਰ ਪੱਟੀ ਵਿਖੇ 13 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਮ ਸ਼ਰਨਮ ਪੱਟੀ ਵੱਲੋਂ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬ੍ਰਿਜ਼ ਭੂਸ਼ਨ ਸਾਹਨੀ ਤੇ ਸੁਦੇਸ਼ ਸ਼ਾਸਤਰੀ ਵੱਲੋਂ ਅੰਮ੍ਰਿਤ ਵਾਣੀ ਸਤਸੰਗ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਮਹੀਨੇ ਪਹਿਲੇ ਹਫਤੇ ਰਾਸ਼ਨ ਵੰਡਿਆ ਜਾਂਦਾ ਹੈ। ਲਗਾਤਾਰ 65 ਮਹੀਨੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਰਾਸ਼ਨ ਜ਼ਰੂਰਤਮੰਦ ਪਰਿਵਾਰਾਂ ਨੂੰ ਹੀ ਦਿੱਤਾ ਜਾਂਦਾ ਹੈ। ਇਸ ਮੌਕੇ ਬ੍ਰਿਜ਼ ਭੂਸ਼ਨ ਸਾਹਨੀ, ਸੁਦੇਸ਼ ਸ਼ਾਸਤਰੀ, ਭੁਪਿੰਦਰ ਬੇਦੀ, ਵਿਜੈ ਕੁਮਾਰ, ਸੁਰਿੰਦਰ ਕੁਮਾਰ ਸਬਜ਼ੀ ਵਾਲੇ, ਪੰਡਿਤ ਸਤ ਨਰਾਇਣ, ਰਜਿੰਦਰ ਕੁਮਾਰ, ਰਾਮ ਬਲਾਸ, ਕਾਲਾ ਬੇਦੀ, ਰਮੇਸ਼ ਰਾਣੀ ਭਾਰਦਵਾਜ਼, ਤਿਲਕ ਰਾਜ, ਕੇਵਲ ਕ੍ਰਿਸ਼ਨ, ਸਤਪਾਲ ਤੇ ਸਮੂਹ ਮੈਂਬਰ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media