ਪੱਟੀ, ੧੫ ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਬੀਤੇ ਦਿਨਾਂ ਅੰਦਰ ਕਸਬਾ ਭਿੱਖੀਵਿੰਡ ਦੇ ਖਾਲੜਾ ਰੋਡ ਸਥਿਤ ਸਾਜਨ ਜਿਊਲਰਜ਼ ਦੁਕਾਨ ਦੇ ਮਾਲਕ ਦਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਤੋਂ ਚਾਰ ਚੈਨੀਆਂ (ਇਕ ਸੋਨ੍ਹੇ ਤੇ ਤਿੰਨ ਚਾਂਦੀ) ਦੀਆਂ ਖੋਹ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਪੁਲਿਸ ਥਾਣਾ ਭਿੱਖੀਵਿੰਡ ਨੂੰ ਫੜ੍ਹਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ. ਗੁਰਦੀਪ ਸਿੰਘ ਨੇ ਕਿਹਾ ਕਿ ਦਮਨਦੀਪ ਸਿੰਘ ਵੱਲੋਂ ਲੁਟੇਰੇ ਲੋਕਾਂ ਦੀ ਪਛਾਣ ਸੰਬੰਧੀ ਦਿੱਤੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਤਿੰਨ ਲੁਟੇਰੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿੰਨਾਂ ਦੀ ਪਛਾਣ ਗਗਨਦੀਪ ਸ਼ਰਮਾ ਪੁੱਤਰ ਲਾਭ ਚੰਦ, ਹਰਪ੍ਰੀਤ ਸਿੰਘ ਹੈਪੀ ਪੁੱਤਰ ਜੋਗਿੰਦਰ ਸਿੰਘ, ਆਦਿਲ ਬੁੱਗਨੀ ਪੁੱਤਰ ਰਾਜ ਸਿੰਘ ਸਾਰੇ ਵਾਸੀ ਅਮਰਕੋਟ ਪੁਲਿਸ ਥਾਣਾ ਵਲਟੋਹਾ ਵਜੋਂ ਹੋਈ। ਏ.ਐੱਸ.ਆਈ. ਗੁਰਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਕੋਲੋ ਦੋ ਚਾਂਦੀ ਦੀਆਂ ਚੈਨੀਆਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਦੋਸ਼ੀਆਂ ਨੂੰ ਪੱਟੀ ਜੇਲ੍ਹ ਵਿਖੇ ਭੇਜ ਦਿੱਤਾ ਗਿਆ ਹੈ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media