Sunday, April 26, 2026

ਪਿੰਗਲਵਾੜਾ ਵਿਖੇ ਉਨਤ ਭਾਰਤ ਅਭਿਆਨ ਤਹਿਤ ਆਰਗੈਨਿਕ ਖੇਤੀ ਬਾਰੇ ਦੋ ਦਿਨਾ ਕੌਮੀ ਵਰਕਸ਼ਾਪ ਅਰੰਭ

PPN1503201528

PPN1503201529

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਭਾਰਤ ਸਰਕਾਰ ਦੇ ਪ੍ਰੋਗਰਾਮ ਉਨਤ ਭਾਰਤ ਅਭਿਆਨ ਅਤੇ ਪਿਗਲਵਾੜਾ ਦੇ ਸਾਂਝੇ ਸਹਿਯੋਗ ਨਾਲ ਸਥਾਨਕ ਪਿੰਗਲਵਾੜਾ ਸੰਸਥਾ ਦੇ ਮਾਨਾਵਾਲਾ ਕੈਂਪਸ ਵਿਖੇ ਆਰਗੈਨਿਕ ਕੁਦਰਤੀ ਖੇਤੀ ਖੇਤੀ ਅਤੇ ਗਊ ਪਾਲਣ ਆਧਾਰਿਤ ਆਰਥਿਕਤਾ ਬਾਰੇ ਦੋ ਰੋਜ਼ਾ ਕੋਮੀ ਵਰਕਸ਼ਾਪ ਦਾ ਅੱਜ ਅਰੰਭ ਕੀਤਾ ਗਿਆ।ਵਰਕਸ਼ਾਪ ਵਿੱਚ ਇਸ ਵਿਚ ਪੂਰੇ ਉਤਰੀ ਜੋਨ ਤੋਂ ਉਘੇ ਖੇਤੀ ਵਿਗਿਆਨੀ ਡਾ. ਮਹਾਦੇਵ ਵੀ ਚੈਟੀ ਭਾਰਤੀ ਖੇਤੀ ਅਨੁਸਧਾਨ ਸਸਥਾਨ, ਡਾ. ਰਜਿੰਦਰ ਪ੍ਰਸਾਦ ਆਈ.ਆਈ.ਟੀ ਦਿੱਲੀ, ਸਵਾਮੀ ਰਜੇਸ਼ਵਰੀ ਜੀ ਮਹਾਰਾਜ ਕਰਨਾਟਕਾ, ਡਾ. ਆਰ. ਕੇ ਗੁਪਤਾ ਸਿਪੈਟ ਲੁਧਿਆਣਾ, ਸ੍ਰੀ ਖੇਤੀ ਵਿਰਾਸਤ ਮਿਸ਼ਨ ਦੇ ਸ੍ਰੀ ਉਮੇਂਦਰਾ ਦੱਤ, ਅਚਾਰੀਆ ਸ਼ਿਆਮ ਬਿਹਾਰੀ, ਸ੍ਰੀ ਗੋਪਾਲ ਉਪਾਧਿਆ, ਡਾ. ਰਜਨੀਸ਼ ਅਰੋੜਾ ਸਾਬਕਾ ਉਪ ਕੁਲਪਤੀ ਪੀ.ਟੀ.ਯੂ, ਉਘੇ ਕੁਦਰਤੀ ਖੇਤੀ ਵਿਗਿਆਨੀ ਸ੍ਰੀ ਕੇ. ਐਲ. ਜਾਖੜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਆਦਰਸ਼ ਪਾਲ ਵਿੱਗ ਤੇ ਐਚ.ਐਸ ਬੇਦੀ ਅਤੇ ਅਗਾਂਹਵਧੂ ਕਿਸਾਨਾਂ ਰਾਜ ਕੁਮਾਰ ਕੁਰਕਸ਼ੇਤਰ, ਕਾਹਨ ਸਿੰਘ ਸੀਕਰ ਰਾਜਸਥਾਨ, ਨਰੇਂਦਰ ਸਿੰਘ ਹੁਸ਼ਿਆਰਪੁਰ, ਸੁਰਿੰਦਰ ਸਿੰਘ ਹਰਿਆਣਾ, ਸੁਰਿੰਦਰ ਸਿੰਘ ਹਰਿਆਣਾ, ਬੂਟਾ ਸਿੰਘ ਫਿਰੋਜ਼ਪੁਰ, ਪ੍ਰੋ. ਗੁਰਬਖਸ਼ ਸਿੰਘ ਖਾਲਸਾ ਕਾਲਜ਼, ਮਨਪ੍ਰੀਤ ਸਿੰਘ ਲੁਧਿਆਣਾ, ਵਾਤਾਵਰਣ ਪ੍ਰੇਮੀ ਰਾਜਬੀਰ ਸਿੰਘ ਨੇ ਹਿੱਸਾ ਲਿਆ।
ਪਿੰਗਲਵਾੜਾ ਸੰਸਥਾ ਮੁਖੀ ਬੀਬੀ ਇੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਵਰਕਸ਼ਾਪ ‘ਚ ਸ਼ਮਾ ਰੋਸ਼ਨ ਕਰਨ ਉਪਰੰਤ ਆਪਣੇ ਆਰਭਿਕ ਭਾਸ਼ਨ ਦੌਰਾਨ ਸ੍ਰੀ ਹਿਰਦੇਨਾਥ ਸਿੰਘ ਨੇ ਵਿਚ ਕੁਦਰਤੀ ਖੇਤੀ ਦੀ ਉਪਯੋਗਤਾ ਅਤੇ ਇਸ ਦੁਆਰਾ ਕਿਰਸਾਨੀ ਨੂੰ ਬਚਾਉਣ ਦੇ ਵੱਖ-ਵੱਖ ਮੁੱਦਿਆਂ ‘ਤੇ ਜ਼ੋਰ ਦਿਤਾ। ਉਨ੍ਹਾਂ ਨੇ ਗਾਂ ਦੇ ਗੋਬਰ ਦੀ ਖਾਦ (ਜੀਵ ਅਮ੍ਰਿਤ) ਦੀ ਵਰਤੋਂ ਕਰਨ ‘ਤੇ ਜ਼ੋਰ ਦਿਤਾ, ਜਿਸ ਨਾਲ ਖੇਤੀ ਬਿਲਕੁਲ ਜ਼ੀਰੋ ਬਜਟ ਹੋ ਜਾਂਦੀ ਹੈ ਤੇ ਕਿਸਾਨਾਂ ਦਾ ਵਾਧੂ ਖਰਚਾ ਤੋਂ ਬਚਾਅ ਹੋ ਜਾਂਦਾ ਹੈ।ਉਨਾਂ ਨੇ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਕਿਸਾਨਾਂ ਨੰ ਮਿਹਨਤ ਨਾਲ ਕੰਮ ਕਰਨ ਅਤੇ ਸਹਾਇਕ ਧੰਦੇ ਅਪਣਾਉਣ ‘ਤੇ ਵੀ ਜੋਰ ਦਿੱਤਾ।
ਡਾ. ਇਦਰਜੀਤ ਕੌਰ, ਮੁੱਖ ਸੇਵਾਦਾਰ ਪਿਗਲਵਾੜਾ ਨੇ ਅਪਣੇ ਪ੍ਰਧਾਨਗੀ ਭਾਸ਼ਨ ਵਿੱਚ ਇਸ ਵਰਕਸ਼ਾਪ ਦੇ ਆਯੋਜਨ ‘ਤੇ ਪ੍ਰਸਨਤਾ ਜ਼ਾਹਿਰ ਕੀਤੀ। ਉਨਾਂ ਕਿਹਾ ਕਿ ਪੰਜਾਬ ਵਿੱਚ ਕੈਂਸਰ ਦੇ ਵਧ ਰਹੇ ਰੋਗ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਕਿਹਾ ਇਸ ਤੋਂ ਬਚਣ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਤਿਆਗ ਕਰਨਾ ਬਹੁਤ ਜਰੂਰੀ ਹੈ।ਭਗਤ ਪੂਰਨ ਸਿੰਘ ਜੀ ਨੇ ਆਪਣਾ ਜੀਵਨ ਜਿਥੇ ਲੋੜਵੰਦਾਂ, ਬੇਸਹਾਰਾ ਤੇ ਲੂਲੇ ਲੰਗੜਿਆਂ ਦੀ ਸੇਵਾ ਨੂੰ ਸਮਰਪਿੱਤ ਕੀਤਾ, ਉਥੇ ਪੇਂਡੂ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਵੀ ਜੋਰ ਪਾਇਆ।
ਇਸ ਸਮੇਂ ਅਚਾਰੀਆ ਉਮੇਂਦਰਾ ਦੱਤ ਨੇ ਕਿਹਾ ਕਿ ਖੇਤੀ ਸਭਿਅਤਾ ਤੇ ਜੀਵਨ ਦਾ ਵਿਸ਼ਾ ਹੈ, ਲੇਕਿਨ ਮੌਜੂਦਾ ਹਾਲਾਤਾਂ ‘ਚ ਹੁਣ ਤੱਕ ਕਰਜ਼ਿਆਂ ਦੇ ਬੋਝ ਹੇਠ ਦੱਬੇ 350000 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ । ਉਨਾਂ ਕਿਹਾ ਕਿ ਪੰਜਾਬ ਦੀ ਖੇਤੀ ਸਭਿਅਤਾ ਮਰ ਰਹੀ ਹੈ ਜਿਸ ਦੀ ਮਿਸਾਲ ਇਹ ਹੈ ਕਿ ਪੰਜਾਬ ਵਿੱਚ ਪਾਣੀ ਨਹੀਂ, ਚਾਵਲਾਂ ਨਾਲ ਦੇਸ਼ ਦਾ ਅੰਨ ਭੰਡਾਰ ਭਰਦੇ ਹਨ, ਪਰ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਹੋਣ ਕਰਕੇ ਲੋਕ ਖਾਣਾ ਪਸੰਦ ਨਹੀਂ ਕਰਦੇ, ਉਤਰਾਖੰਡ ਦਾ ਚਾਵਲ ਤੇ ਮੱਧ ਪ੍ਰਦੇਸ਼ ਦੀ ਕਣਕ ਹੱਥੋਹੱਥੀ ਵਿਕਦੀ ਹੈ।ਇਸੇ ਕਰਕੇ ਅਗਾਾਂਹਵਧੂ ਕਿਸਾਨ ਆਰਗੈਨਿਕ ਖੇਤੀ ਵੱਲ ਆਕਰਸ਼ਿਤ ਹੋ ਰਹੇ ਹਨ।ਸਿਕਮ ਵਿੱਚ ਆਰਗੈਨਿਕ ਖੇਤੀ ਹੋ ਰਹੀ ਹੈ, ਗੁਜਰਾਤ ਵਿੱਚ ਯੂਨੀਵਰਸਿਟੀ ਬਣ ਰਹੀ ਹੈ, ਪੰਜਾਬ ਵਿੱਚ ਅੰਮ੍ਰਿਤਸਰ ‘ਚ ਪਿੰਗਲਵਾੜਾ ਸੰਸਥਾ, ਜੈਤੋ ਮੰਡੀ ਤੇ ਫਿਰੋਜਪੁਰ ‘ਚ ਅਰਗੈਨਿਕ ਖੇਤੀ ਹੋ ਰਹੀ ਹੈ।ਆਰਗੈਨਿਕ ਅਨਾਜ ਤੇ ਸਬਜ਼ੀਆਂ ਦੀਆਂ ਅਲੱਗ ਦੁਕਾਨਾਂ ‘ਤੇ ਗ੍ਰਾਹਕਾਂ ਦੀ ਪਹੁੰਚ ਚੰਗੇ ਭਵਿੱਖ ਵੱਲ ਇਸ਼ਾਰਾ ਹੈ, ਲੇਕਿਨ ਜੇ ਸਰਕਾਰ ਇਸ ਖੇਤਰ ਲਈ ਕਿਸਾਨਾਂ ਨੂੰ ਸਬਸਿਡੀ ਦੇਂਦੀ ਹੈ ਤਾਂ ਇਹ ਸੋਨੇ ਤੇ ਸੁਹਾਗਾ ਸਾਬਤ ਹੋ ਸਕਦਾ ਹੈ। ਇਸ ਮੌਕੇ ਪ੍ਰਬੰਧਕ ਕਰਨਲ ਦਰਸ਼ਨ ਸਿੰਘ ਬਾਵਾ, ਸ੍ਰੀ ਵਿਜੇ ਅਨੰਦ ਤੇ ਰਵੀ ਮਹਿਰਾ ਆਦਿ ਵੀ ਹਾਜਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply