ਅੰਮ੍ਰਿਤਸਰ, 16 ਮਾਰਚ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਸ. ਅਮਰ ਸਿੰਘ ਨੂੰ ਪੁਲੀਸ ਕਮਿਸ਼ਨਰ ਬਣਾਏ ਜਾਣ ‘ਤੇ ਵਧਾਈ ਦਿੱਤੀ ਹੈ। ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸ. ਅਮਰ ਸਿੰਘ ਨੂੰ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਪੁਲਿਸ ਕਮਿਸ਼ਨਰ ਥਾਪੇ ਜਾਣਾ ਘੱਟ ਗਿਣਤੀ ਸਿੱਖਾਂ ਲਈ ਬੜੇ ਫਖ਼ਰ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਸਿੱਖ ਆਪਣੀ ਅਣਥਕ ਮਿਹਨਤ ਸਦਕਾ ਹੀ ਵੱਡੇ-ਵੱਡੇ ਅਹੁਦਿਆ ਤੇ ਬਿਰਾਜਮਾਨ ਹੋਏ ਹਨ ਤੇ ਜਿਸ ਵੀ ਦੇਸ਼ ਵਿੱਚ ਉਹ ਗਏ ਉਨ੍ਹਾਂ ਉਥੋਂ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਸ. ਅਮਰ ਸਿੰਘ ਵੱਲੋਂ ਮਲੇਸ਼ੀਆ ਵਰਗੇ ਮੁਲਕ ਵਿੱਚ ਰਹਿੰਦੇ ਹੋਏ ਏਨੇ ਵੱਡੇ ਰੁਤਬੇ ਨੂੰ ਹਾਸਲ ਕਰਨਾ ਸ਼ਲਾਘਾਯੋਗ ਪ੍ਰਾਪਤੀ ਹੈ।
Check Also
ਵਿਧਾਇਕ ਡਾ. ਗੁਪਤਾ ਨੇ ਕ੍ਰਿਕਟ ਪ੍ਰੇਮੀਆਂ ਲਈ ਮਿੰਨੀ ਗਰਾਊਂਡ ਦੇ ਨਿਰਮਾਣ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …
Punjab Post Daily Online Newspaper & Print Media