
ਮਲੇਰਕੋਟਲਾ, 16 ਮਾਰਚ (ਹਰਮਿੰਦਰ ਭੱਟ ਸਿੰਘ) – ਐਸ.ਡੀ.ਐਮ ਦੇ ਪਟਵਾਰੀਆਂ ਪ੍ਰਤੀ ਮਾੜੇ ਅਤੇ ਅੜੀਅਲ ਵਤੀਰੇ ਤੇ ਪਟਵਾਰੀਆਂ ਨੂੰ ਫਰਦ ਕੇਂਦਰ ਵਿਚ ਆ ਰਹੀਆ ਮੁਸ਼ਕਿਲਾਂ ਨੂੰ ਲੈ ਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਸਥਾਨਕ ਐਸ.ਡੀ.ਐਮ ਦਫਤਰ ਵਿਖੇ ਤਹਿਸੀਲ ਪ੍ਰਧਾਨ ਅਜੇ ਕੁਮਾਰ ਦੀ ਪ੍ਰਧਾਨਗੀ ਹੇਠ ਧਰਨਾ ਲਗਾਉਂਦੇ ਹੋਏ ਐਸ.ਡੀ.ਐਮ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕਰਦੇ ਹੋਏ ਉਸ ਨੂੰ ਤੁਰੰਤ ਇੱਥੋਂ ਬਦਲੀ ਕਰਨ ਦੀ ਮੰਗ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਪਟਵਾਰੀ ਹਰਵੀਰ ਸਿੰਘ ਢੀਂਡਸਾ ਸੂਬਾ ਜਰਨਲ ਸਕੱਤਰ ,ਤਹਿਸੀਲ ਪ੍ਰਧਾਨ ਅਜੇ ਕੁਮਾਰ ਪਟਵਾਰੀ, ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਛੋਕਰਾਂ,ਨਿਰਮਲ ਸਿੰਘ ਮਸੋਣ ਕਾਨੂੰਨਗੋ ਨੇ ਕਿਹਾ ਕਿ ਐਸ.ਡੀ.ਐਮ ਮਾਲੇਰਕੋਟਲਾ ਦਾ ਮੁਲਾਜਮਾਂ ਪ੍ਰਤੀ ਰਵੱਈਆ ਬੇਹੱਦ ਮਾੜਾ ਹੈ। ਬੇਵਜਾਹ ਪਟਵਾਰੀਆਂ ਨੂੰ ਪ੍ਰੇਸ਼ਾਨ ਕਰਨ ਦੇ ਮੰਤਵ ਨਾਲ ਗਲਤ ਰਿਪੋਰਟਾਂ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਰਿਹਾ ਹੈ। ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਪਟਵਾਰੀਆਂ ਖਿਲਾਫ ਮਾਰੂ ਨੀਤੀ ਅਪਣਾਉਂਦੀਆਂ ਗਲਤ ਚਾਰਜ-ਸ਼ੀਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਸਦਾ ਜੱਥੇਬੰਦੀ ਸਖਤ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਨਿਯਮਾਂ ਅਨੁਸਾਰ ਪਟਵਾਰੀਆਂ ਦੀਆਂ ਜਾਇਜ ਮੰਗਾਂ ਜਿਵੇਂ ਕਿ, ਪਟਵਾਰੀ ਦੀਦਾਰ ਸਿੰਘ ਅਤੇ ਪਟਵਾਰੀ ਗੁਰਦੀਪ ਸਿੰਘ ਵਿਰੁੱਧ ਐਸ.ਡੀ.ਐਮ ਦੀ ਗਲਤ ਰਿਪੋਰਟ ਕਾਰਨ ਜਾਰੀ ਕੀਤੀ ਚਾਰਜਸ਼ੀਟ ਨੂੰ ਰੱਦ ਕਰਨਾ, ਇੰਤਕਾਲ ਵਸੀਅਤ ਖਾਨਗੀ ਦੀ ਗਲਤ ਤਸਦੀਕ ਸੀ.ਆਰ.ਓ ਅਹਿਮਦਗੜ ਵਲੋਂ ਕਰਨ ਸਬੰਧੀ ਪਟਵਾਰੀ ਸੁਰਿੰਦਰ ਸਿੰਘ, ਦਵਿੰਦਰ ਸਿੰਘ,ਅਕਬਰ ਖਾਂ ਅਤੇ ਅਮਰਜੀਤ ਸਿੰਘ ਪਟਵਾਰੀ ਨੂੰ ਜਾਰੀ ਦੋਸ਼ ਪੱਤਰ ਰੱਦ ਕਰਨ, ਪਟਵਾਰੀਆਂ ਨੂੰ ਵਾਧੂ ਸਰਕਲ ਦਾ ਚਾਰਜ ਫੀਲਡ ਕਾਨੂੰਨਗੋ, ਦੀ ਰਾਇ ਨਾਲ ਸੀ.ਆਰ.ਓ ਪੱਧਰ ਤੇ ਦਿੱਤਾ ਜਾਵੇ, ਡੀ.ਏ ਦਾ ਸਾਲ 2010ਤੋਂ ਹੁਣ ਤੱਕ ਦਾ ਬਕਾਇਆ ਪਟਵਾਰੀਆਂ ਦੇ ਖਾਤੇ ਵਿਚ ਜਮਾ ਕਰਨ ਅਤੇ ਪਟਵਾਰੀਆਂ ਦੇ ਮਿਤੀ-4-9-14 ਅਤੇ ਪ੍ਰਮੋਸਨ ਕੇਸ ਤੁਰੰਤ ਹੱਲ ਕੀਤੇ ਜਾਣ ਆਦਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਹਿਸੀਲ ਮਾਲੇਰਕੋਟਲਾ ਦੇ ਸਮੂਹ ਪਟਵਾਰੀ ਮੁੜ ਐਸ.ਡੀ.ਐਮ ਮਾਲੇਰਕੋਟਲਾ ਦੇ ਦਫਤਰ ਵਿਖੇ 21ਮਾਰਚ ਨੂੰ ਭਰਾਤਰੀ ਜਥੇਬੰਦੀਆਂ ਨਾਲ ਰੋਸ਼ ਧਰਨਾ ਦੇਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾ ਦੀਆਂ ਹੱਕੀ ਮੰਗਾਂ ਨਾ ਮੰਨੀਆ ਗਈਆਂ ਤਾਂ ਅਗਲੇ ਸੰਘਰਸ ਵਿਚ ਵਾਧੂ ਸਰਕਲਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ। ਉਕਤ ਮਾਮਲੇ ਸੰਬੰਧੀ ਜਦੌਂ ਸਥਾਨਕ ਐਸ.ਡੀ.ਐਮ ਉਹਨਾਂ ਦਾ ਪੱਖ ਜਾਣਨ ਲਈ ਫੋਨ ਤੇ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ। ਇਸ ਮੌਕੇ ਪਟਵਾਰੀ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਨੱਥੁਮਾਜਰਾ ਜ਼ਿਲਾ ਖਜਾਨਚੀ, ਜਗਤਾਰ ਸਿੰਘ, ਨਛੱਤਰ ਸਿੰਘ, ਕਰਨੈਲ ਸਿੰਘ, ਹਰਜੀਤ ਸਿੰਘ, ਹਾਕਮ ਸਿੰਘ, ਹਰਭਜਨ ਸਿੰਘ, ਵਿਜੈਪਾਲ ਸਿੰਘ, ਜਗਦੀਪ ਸਿੰਘ ਝੂੰਦਾ, ਜੋਰਾ ਸਿੰਘ, ਭਲਿੰਦਰ ਸਿੰਘ ਕਾਨੂੰਨਗੋ, ਜਮੀਲ ਅਹਿਮਦ, ਜਗਦੇਵ ਸਿੰਘ, ਰਮਜੀਤ ਸਿੰਘ, ਗੁਰਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media