ਮਲੇਰਕੋਟਲਾ, 16 ਮਾਰਚ (ਹਰਮਿੰਦਰ ਭੱਟ ਸਿੰਘ) – ਮੁਸਲਿਮ ਸਿੱਖ ਫਰੰਟ ਦੀ ਸਲਾਨਾ ਮੀਟਿੰਗ ਐਮ.ਐਸ.ਐਫ ਦੇ ਮੁੱਖ ਦਫ਼ਤਰ ਵਿਖੇ ਹੋਈ ਜਿਸ ਵਿਚ ਬੀਤੇ ਸਾਲ ਦੀ ਕਾਰਗੁਜਾਰੀ ਪੇਸ਼ ਕੀਤੀ ਗਈ ਅਤੇ ਸਾਲ 2016-17 ਦੀ ਜੱਥੇਬੰਦੀ ਵਲੋਂ ਕੀਤੀਆਂ ਜਾਂਦੀਆਂ ਸਰਗਰਮੀਆਂ ਨੂੰ ਉਲੀਕਿਆ ਗਿਆ ਉਥੇ ਹੀ ਅਗਲੇ ਸਾਲ ਲਈ ਜੱਥੇਬੰਦੀ ਦੀ ਕਰਗੁਜਾਰੀ ਚਲਾਉਣ ਲਈ ਢਾਂਚੇ ਬਣਾਇਆ ਗਿਆ ਜਿਸ ਵਿਚ ਮਤਾ ਪਾਸ ਕੀਤਾ ਗਿਆ ਮੁਸਲਿਮ ਸਿੱਖ ਫਰੰਟ ਆਫ਼ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਪੰਜਾਬ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ, ਸਮਾਜ ਦੇ ਦੱਬੇ ਕੁਚਲੇ ਲੋਕਾਂ ਦਾ ਸਾਥ ਪਹਿਲ ਦੇ ਅਧਾਰ ਤੇ ਦਿੱਤਾ ਜਾਵੇਗਾ, ਵਿਦਿਆਰਥੀਆਂ ਨੂੰ ਸੇਧ ਦੇਣ ਲਈ ਸੈਮੀਨਾਰਾਂ ਦਾ ਆਜੋਯਨ ਕੀਤੇ ਜਾਵੇਗਾ, ਸਮਾਜ ਨੂੰ ਸਹੀ ਸੇਧ ਦੇਣ ਲਈ ਸਾਲ ਵਿਚ ਦੋ ਵੱਡੇ ਸਮਾਗਮ ਕਰਵਾਏ ਜਾਣਗੇ। ਮੁਸਲਿਮ ਸਿੱਖ ਫਰੰਟ ਦੇ ਪੰਜਾਬ ਦੇ ਚੁੱਣੇ ਗਏ ਅਹੁੱਦੇਦਾਰ ਜਿਸ ਵਿਚ ਮੁਹੰਮਦ ਫਿਰੌਜ ਫੌਜੀ ਨੂੰ ਸਰਪ੍ਰਸਤ, ਮੁਹੰਮਦ ਕਾਸਿਮ ਫਾਰੂਕੀ ਨੂੰ ਸਰਪ੍ਰਸਤ, ਸ਼ਹਿਜ਼ਾਦ ਹੁਸੈਨ ਨੂੰ ਚੇਅਰਮੈਨ, ਮੁਹੰਮਦ ਅਕਬਰ ਨੂੰ ਪੰਜਾਬ ਪ੍ਰਧਾਨ, ਮੁਨੀਰ ਗਨੀ ਸੀਨੀ.ਮੀਤ ਪ੍ਰਧਾਨ, ਜਗਰੂਪ ਸਿੰਘ ਰਾਜੇਵਾਲ ਜੂਨੀਅਰ ਮੀਤ ਪ੍ਰਧਾਨ,ਵਸ਼ੀਮ ਸੇਖ਼ ਜਨਰਲ ਸਕੱਤਰ ਪੰਜਾਬ, ਗੁਰਪ੍ਰੀਤ ਸਿੰਘ ਜਾਗੋਵਾਲ ਪ੍ਰਧਾਨ ਰੂਰਲ ਪੰਜਾਬ, ਅਮਨਜੋਤ ਸਿੰਘ ਘੁਮਾਣ ਮੀਤ ਪ੍ਰਧਾਨ ਰੂਰਲ ਪੰਜਾਬ, ਮੁਹੰਮਦ ਰਫੀਕ ਪ੍ਰਧਾਨ ਅਧਿਆਪਕ ਦਲ ਵਿੰਗ, ਸ਼ਾਰਿਕ ਰਾਣਾ ਸ਼ਹਿਰੀ ਪ੍ਰਧਾਨ, ਨਾਯਾਬ ਤਾਰਿਕ ਸ਼ਹਿਰੀ ਮੀਤ ਪ੍ਰਧਾਨ, ਇਮਤਿਆਜ਼ ਥਿੰਦ ਖਜਾਨਚੀ ਪੰਜਾਬ, ਮੁਹੰਮਦ ਫਾਰੂਕ ਸਹਾਇਕ ਖ਼ਜਾਨਚੀ, ਯਾਸਿਰ ਫਾਰੂਕੀ ਪ੍ਰੈਸ ਸਕੱਤਰ,ਸੁਫ਼ਿਆਨ ਥਿੰਦ ਸਹਾਇਕ ਪ੍ਰੈਸ ਸਕੱਤਰ, ਐਡਵੋਕੇਟ ਗਜ਼ਨਫਰ ਸਿਰਾਜ਼ ਲੀਗਲ ਐਡਵਾਇਜਰ, ਐਡਵੋਕੇਟ ਲਿਆਕਤ ਅਲੀ ਲੀਗਲ ਐਡਵਾਇਜਰ, ਐਡਵੋਕੇਟ ਅਨਵਾਰ ਬੱਤਾ ਲੀਗਲ ਐਡਵਾਇਜ਼ਰ, ਮੁਹੰਮਦ ਕਾਸਿਮ ਢਿੱਲੋ ਸਹਾਇਕ ਸਕੱਤਰ, ਅੰਜੁਮ ਖਾਨ ਸਹਾਇਕ ਸਕੱਤਰ, ਡਾ.ਮਹਿਬੂਬ ਮਲਿਕ ਨੂੰ ਪ੍ਰਧਾਨ ਮਾਨਸਾ ਯੂਨਿਟ, ਮੁਹੰਮਦ ਅਨਵਰ ਨੂੰ ਪ੍ਰਧਾਨ ਜਧਰ ਯੂਨਿਟ ਤੋਂ ਇਲਾਵਾ ਅਰਸ਼ਦ ਖਾਨ, ਅਹਿਸਾਨ ਸ਼ਰਦ, ਮੁਹੰਮਦ ਸ਼ਗੀਰ, ਗੁਰਪ੍ਰੀਤ ਸਿੰਘ ਗੋਰਾ, ਅਕਰਮ ਬੱਗਾ, ਮੁਹੰਮਦ ਅਬਸਾਰ, ਮੁਹੰਮਦ ਉਸਾਮਾ, ਅਬਦੁਲ ਰਜ਼ਾਕ ਗਾਜ਼ੀ, ਮੁਹੰਮਦ ਖ਼ਾਲਿਦ, ਮੁਹੰਮਦ ਸ਼ਾਹਿਦ ਨੂੰ ਮੈਂਬਰ ਚੁਣੇ ਗਏ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media