Friday, June 19, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੱਲੋਂ ਬਿਜ਼ਨੱਸ ਕਮਿਉਨੀਕੇਸ਼ਨ ‘ਤੇ ਗੈਸਟ ਲੈਕਚਰ ਦਾ ਆਯੋਜਨ

PPN1703201606

ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ‘ਬਿਜ਼ਨੱਸ ਕਮਿਉਨੀਕੇਸ਼ਨ’ ‘ਤੇ ਗੈਸਟ ਲੈਕਚਰ ਕਰਵਾਇਆ ਗਿਆ। ਸੀ. ਅਨੀਸ਼ੀਏਟਿਵ ਫਰਮ ਚੰਡੀਗੜ੍ਹ ਤੋਂ ਸ਼੍ਰੀ ਅਨੀਸ਼ ਭਨੋਟ ਨੇ ਰੀਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ।ਸ਼ੀ ਭਨੋਟ ਨੇ ਕਈ ਤਰ੍ਹਾਂ ਦੇ ਸਰੀਰਕ ਭਾਸ਼ਾ ਅਤੇ ਸੰਚਾਰ ਹੁਨਰ ਕਾਰਜਾਂ ਦਾ ਸੰਚਾਲਨ ਕੀਤਾ ਜੋ ਕਿ ਵਿਦਿਆਰਥਣਾਂ ਦੀ ਸੰਚਾਰ ਪ੍ਰਤਿੱਭਾ ਨੂੰ ਨਿਖਾਰਨ ਅਤੇ ਉਹਨਾਂ ਦੇ ਆਤਮ ਬੱਲ ਨੂੰ ਤੇਜ਼ ਕਰਨ ਵਿਚ ਸਹਾਇਕ ਹੁੰਦੇ ਹਨ। ਵਿਦਿਆਰਥਣਾਂ ਨਾਲ ਗੱਲ ਕਰਦਿਆਂ ਉਹਨਾਂ ਨੇ ਬਿਜ਼ਨਸ ਕਮਿਊਨੀਕੇਸ਼ਨ ਵਿਚ ਸਰੀਰਕ ਭਾਸ਼ਾ ਅਤੇ ਸੰਚਾਰ ਹੁਨਰ ਦੀ ਮਹੱਤਤਾ ‘ਤੇ ਬੱਲ ਦਿੱਤਾ। ਉਹਨਾਂ ਕਿਹਾ ਕਿ ਇਕ ਮਨੁੱਖ ਦੀ ਕਲਪਨਾ ਸ਼ਕਤੀ ਸੀਮਤ ਹੁੰਦੀ ਹੈ ਤੇ ਹਮੇਸ਼ਾ ਬਰਕਰਾਰ ਰਹਿਣ ਵਾਲੀ ਇੱਛਾ ਸ਼ਕਤੀ ਹਰ ਮਨੁੱਖ ਵਿਚ ਮੋਜੂਦ ਹੁੰਦੀ ਹੈ।
ਸ਼੍ਰੀ ਅਨੀਸ਼ ਭਨੋਟ ਹਿੰਮਤੀ ਏਅਰ ਹੂੂੌਸਟੈਸ ‘ਨੀਰਜਾ’ ਦਾ ਮਾਣਮੱਤਾ ਭਰਾ ਹੈ, ਜਿਸ ਦੀ ਜੀਵਨ ਗਾਥਾ ‘ਤੇ ਇਕ ‘ਬਾਇਓਪਿਕ’ ਵੀ ਪ੍ਰਕਾਸ਼ਿਤ ਹੋਈ ਹੈ। ਸ਼੍ਰੀ ਅਨੀਸ਼ ਭਨੋਟ ਨੇ ਆਪਣੀ ਕਿਤਾਬ ‘ਦ ਨੀਰਜਾ ਆਈ ਨਿਊ’ ਬਾਰੇ ਵੀ ਗੱਲ ਕੀਤੀ ਜੋ ਕਿ ਉਹਨਾਂ ਨੇ ਆਪਣੀ ਛੋਟੀ ਭੈਣ ਨੂੰ ਸ਼ਰਧਾਂਜਲੀ ਵਜੋਂ ਲਿਖੀ ਹੈ। ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਸਲਾਹੁੰਦਿਆਂ ਪ੍ਰਿੰਸੀਪਲ ਡਾ ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਵਿਦਿਆਰਥਣਾਂ ਦੇ ਵਿਵਸਾਇਕ ਸੰਬੰਧੀ ਹੁਨਰ ਨੂੰ ਵਧਾਉੁਣ ਲਈ ਇਸ ਤਰ੍ਹਾਂ ਦੇ ਸੈਸ਼ਨ ਕਰਵਾਉਣੇ ਬਹੁਤ ਹੀ ਜ਼ਰੂਰੀ ਹਨ ਤੇ ਬੀ ਕਾਲਜ ਨੇ ਹਮੇਸ਼ਾ ਇਸ ਤਰ੍ਹਾਂ ਦੇ ਸੈਸ਼ਨਾਂ ‘ਤੇ ਬੱਲ ਦਿੱਤਾ ਹੈ।ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਮੁਖੀ ਡਾ ਬੱਸੀ ਅਤੇ ਹੋਰ ਅਧਿਆਪਕ ਵੀ ਇਸ ਲੈਕਚਰ ਵਿਚ ਮੌਜੂਦ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply