Tuesday, April 21, 2026

ਉੱਘੇ ਕਾਲਮ ਨਵੀਸ ਖੁਸ਼ਵੰਤ ਸਿੰਘ ਨੇ ਮਕਾਲੀ ਮੁੱਦਿਆਂ ‘ਤੇ ਪਾਇਆ ਚਾਨਣਾ – ਪ੍ਰਿੰ: ਡਾ. ਮਹਿਲ

PPN1703201617

ਅੰਮ੍ਰਿਤਸਰ, 17 ਮਾਰਚ (ਸੁਖਬੀਰ ਖੁਰਮਣੀਆ) – ਖਾਲਸਾ ਕਾਲਜ ਵਿਖੇ ਪੀ. ਜੀ ਵਿਭਾਗ ਆਫ਼ ਪੋਲੀਟੀਕਲ ਸਾਇੰਸ ਵੱਲੋਂ ਆਯੋਜਿਤ ਕੀਤੇ ਗਏ ਇਕ ਖਾਸ ਪ੍ਰੋਗਰਾਮ ਉੱਘੇ ਕਾਲਮ ਨਵੀਸ ਅਤੇ ਲੇਖਕ ਸ੍ਰੀ ਖੁਸ਼ਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਮਕਾਲੀ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਮੁੱਦਿਆਂ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮੇਂ ਦੇ ਹਾਣੀ ਬਣਨ, ਕਿਉਂਕਿ ਉਹ ਦੇਸ਼ ਦਾ ਭਵਿੱਖ ਹਨ ਅਤੇ ਸਮਾਜ ਨੂੰ ਸਹੀ ਸੇਧ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਉੱਤਮ ਹੈ।
ਖੁਸ਼ਵੰਤ ਸਿੰਘ ਜੋ ਕਿ ਆਪਣੀ ਕਿਤਾਬ ‘ਮਹਾਰਾਜਾ ਇਨ ਡੈਨਿਮ’ ਦੇ ਲੇਖਕ ਵਜੋਂ ਵੀ ਜਾਣੇ ਜਾਂਦੇ ਹਨ, ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸੂਚਨਾ ਦੇਣ ਇਸ ਯੁੱਗ ਵਿੱਚ ਉਨ੍ਹਾਂ ਨੂੰ 24 ਘੰਟੇ ਸੂਚਨਾ ਦੇ ਸਾਧਨਾਂ ਨਾਲ ਜੁੜੇ ਹੋਣਾ ਚਾਹੀਦਾ ਹੈ ਤਾਂ ਕਿ ਸਮਾਜ ਨੂੰ ਦਰਪੇਸ਼ ਮੁੱਦਿਆਂ ਤੇ ਮੁਸ਼ਕਿਲਾਂ ਦੇ ਹੱਲ ਲੱਭਣ ਲਈ ਉਹ ਉਪਰਾਲੇ ਕਰ ਸਕਣ। ਉਨ੍ਹਾਂ ਕਿਹਾ ਕਿ ਜਿਸ ਸਮਾਜ ਵਿੱਚ ਨੌਜਵਾਨ ਚੇਤਨ ਹੈ, ਉਸ ਸਮਾਜ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿਤਾਬਾਂ ਨਾਲ ਸਾਂਝ ਪਾ ਕੇ ਆਪਣੇ ਅੰਦਰ ਹੁਨਰਾਂ ਦੀ ਪਛਾਣ ਕਰਕੇ ਉਸ ਸਮੇਂ ਨਾਲ ਢਾਲਣਾ ਚਾਹੀਦਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਨ੍ਹਾਂ ਦੇ ਕਾਲਜ ਪਹੁੰਚਣ ‘ਤੇ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਖੁਸ਼ਵੰਤ ਸਿੰਘ ਹਰ ਮੁੱਦੇ ‘ਤੇ ਗਹਿਰੀ ਨਜ਼ਰ ਰੱਖਦੇ ਹਨ ਅਤੇ ਨੌਜਵਾਨ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਸਮਝਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਦਾ ਮਤਲਬ ਸੂਝਵਾਨਾਂ ਦਾ ਵਿਦਿਆਰਥੀਆਂ ਨਾਲ ਤਾਲਮੇਲ ਕਰਵਾਉਣਾ ਹੈ ਤਾਂ ਉਹ ਵੀ ਮੁੱਦਿਆਂ ‘ਤੇ ਆਪਣੀ ਪਕੜ ਸਮਝਦੇ ਹੋਏ ਸਮਾਜ ਨੂੰ ਲੋੜੀਂਦੀ ਯੋਗਦਾਨ ਪਾ ਕੇ ਸਹੀ ਸੇਧ ਵੱਲ ਲੈ ਕੇ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਦਵਿੰਦਰ ਸਿੰਘ, ਪ੍ਰੋ: ਨਵਨੀਨ ਬਾਵਾ, ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਸੁਖਮੀਨ ਬੇਦੀ, ਪ੍ਰੋ: ਅਨੁਪਮ ਸੰਧੂ, ਪ੍ਰੋ: ਸੁਖਜੀਤ ਸਿੰਘ, ਪ੍ਰੋ: ਗੁਰਵੇਲ ਸਿੰਘ ਮੱਲ੍ਹੀ ਤੇ ਵਿਦਿਆਰਥੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply