ਚੌਂਕ ਮਹਿਤਾ, 17 ਮਾਰਚ (ਜੋਗਿੰਦਰ ਸਿੰਘ ਮਾਣਾ) – ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ, ਸੁੱਚਾ ਸਿੰਘ ਛੋਟੇਪੁਰ ਕਨਵੀਨਰ ਪੰਜਾਬ, ਗੁਰਵਿੰਦਰ ਸਿੰਘ ਬਾਜਵਾ ਜੋਨ ਇੰਚਾਰਜ ਅੰਮ੍ਰਿਤਸਰ ਅਤੇ ਅੇਸਐਸ ਮਜੀਠੀਆ ਸੈਕਟਰ ਇੰਚਾਰਜ ਮਜੀਠਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਮ ਆਦਮੀ ਪਾਰਟੀ ਵੱਲੋ ਅਰੰਭੀ ਪਰਿਵਾਰ ਜੋੜ੍ਹੋ ਮੁਹਿੰਮ ਨੂੰ ਕਸਬਾ ਚਵਿੰਡਾ ਦੇਵੀ ਤੋ ਉਸ ਸਮੇ ਭਾਰੀ ਬਲ ਮਿਲਿਆ ਜਦ ਹਲਕਾ ਮਜੀਠਾ ਦੇ ਪ੍ਰਧਾਨ ਕਿਸਾਨ ਵਿੰਗ ਸਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦੇ ਕੀਤੇ ਜਾ ਰਹੇ ਪ੍ਰਚਾਰ ਦੌਰਾਨ ਲਗਭਗ 1020 ਪਰਿਵਾਰਾਂ ਨੇ ਆਪ ਨਾਲ ਨਾਤਾ ਜੋੜ੍ਹਿਆ, ਇਸ ਸਮੇ ਉਨਾ੍ਹਂ ਲੋਕਾਂ ਨੂੰ ਅਗਾਮੀ ਵਿਧਾਨ ਸਭਾ ਚੋਣਾ ਦੌਰਾਨ ਆਪ ਦੀ ਸਰਾਕਰ ਬਣਾਉਣ ਲਈ ਲਾਮਬੰਦ ਕੀਤਾ, ਪ੍ਰਧਾਨ ਸਰਬਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਵਿਚ ਆਪ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਨਾ੍ਹਂ ਕਿਹਾ ਕਿ ਪੰਜਾਬ ਅੰਦਰ ਸਾਲ 2017 ‘ਚ ਆਪ ਪਾਰਟੀ ਦੀ ਸਰਕਾਰ ਬਣਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਸਮੇ ਸਰਕਲ ਪ੍ਰਧਾਨ ਸੁਖਬੀਰ ਸਿੰਘ ਸੰਧੂ, ਅਵਤਾਰ ਸਿੰਘ ਮੀਕੇ, ਸੁਰਜੀਤ ਸਿੰਘ, ਜਤਿੰਦਰ ਸਿੰਘ ਅਰਜੁਨਮਾਂਗਾ, ਹਰਪਾਲ ਸਿੰਘ, ਅੰਗਰੇਜ ਸਿੰਘ, ਲਖਵਿੰਦਰ ਸਿੰਘ ਲੱਖਾ, ਕੰਵਲਜੀਤ ਸਿੰਘ, ਹਰਵਿੰਦਰ ਸਿੰਘ, ਰਾਜਵਿੰਦਰ ਸਿੰਘ ਲਾਡੀ, ਜਗੀਰ ਸਿੰਘ, ਕਮਲਜੀਤ ਸਿੰਘ, ਆਦਿ ਹਾਜਰ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media