ਪੱਟੀ 17 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਵੀਰਵਾਰ ਨੁੰ ਪੱਤਰਕਾਰਾ ਨਾਲ ਗੱਲ ਕਰਦਿਆ ਹਲਕਾ ਪੱਟੀ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਬਲਜੀਤ ਸਿੰਘ ਅਜਾਦ ਅਤੇ ਯੂਥ ਸਰਕਲ ਇੰਨਚਾਰਜ ਸਤਨਾਮ ਸਿੰਘ ਖਾਲਸਾ ਨੇ ਕਿਹਾ ਕਿ 2017 ‘ਚ ਆਪ ਦੀ ਸਰਕਾਰ ਬਨਣੀ ਤੈਅ ਹੋ ਚੁੱਕੀ ਹੈ ਤੇ ਪਹਿਲਾ ਦੀ ਤਰ੍ਹਾ ਇਸ ਵਾਰ ਵੀ ਸਭ ਤੋ ਵੱਡਾ ਅਹਿਮ ਰੋਲ ਯੂਥ ਦਾ ਹੋਵੇਗਾ। ਉਹਨਾ ਕਿਹਾ ਕਿ ਨੌਜਵਾਨ ਦੇਸ਼ ਦੀ ਰੀਢ ਦੀ ਹੱਡੀ ਹੁੰਦੇ ਹਨ ਤੇ ਪਰ ਸਾਡੇ ਨੌਜਵਾਨਾ ਨੂੰ ਬੇਰੋਜਗਾਰੀ ਤੇ ਨਸ਼ਿਆ ਦੀ ਮਾਰ ਨੇ ਦਿੱਤਾ ਹੈ ਉਹਣਾ ਕਿਹਾ ਕਿ ਡਬਲਯੂ. ਐਚ. ਉ ਦੀ ਰਿਪੋਟ ਦੇ ਮੁਤਾਬਕ 70% ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਤੇ ਜੋ ਬਚ ਗਏ ਨੇ ਉਹਣਾ ਨੂੰ ਬੇਰੋਜਗਾਰੀ ਨੇ ਮਾਰ ਦਿੱਤਾ ਹੈ ਉਹਨਾ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਨਸ਼ੇ ਰੂਪੀ ਕੋਹੜ ਨੂੰ ਜੜ ਤੋ ਖਤਮ ਕਰਨ ਦੇ ਉਪਰਾਲੇ ਕੀਤੇ ਜਾਣਗੇ ਤੇ ਨੌਜਵਾਨਾ ਨੂੰ ਰੋਜਗਾਰ ਮੁਹਾਇਆ ਕਰਵਾਇਆ ਜਾਵੇਗਾ। ਅਜਾਦ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤੇ ਅਕਾਲੀ ਕਾਗਰਸੀਆ ਨੂੰ ਮੂਹ ਨਾ ਲਾਇਆ ਜਾਵੇ ਤੇ ਇਸ ਵਾਰ ਆਪ ਨੂੰ ਇੱਕ ਮੋਕਾ ਦਿੱਤਾ ਜਾਵੇ ਤਾ ਜੋ ਪੰਜਾਬ ਨੂੰ ਮੁੜ ਤੋ ਖੁਸਹਾਲ ਰਾਜ ਬਣਾਇਆ ਜਾਵੇ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media