Monday, March 16, 2026

ਦਿੱਲੀ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਆਪ- ਬਲਜਿੰਦਰ ਕੈਰੋ

PPN1803201622

ਪੱਟੀ, 18 ਮਾਰਚ (ਰਣਜੀਤ ਸ਼ਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਆਮ ਆਦਮੀ ਪਾਰਟੀ ਦਿੱਲੀ ਦੀ ਤਰਜ ਤੇ ਪੰਜਾਬ ਵਿੱਚੋ ਵੀ ਹੁਝਾਂ ਫੇਰ ਜਿੱਤ ਪ੍ਰਾਪਤ ਕਰੇਗੀ ਇਹਨਾ ਸਬਦਾ ਦਾ ਪ੍ਰਗਟਾਵਾ ਆਪ ਦੇ ਹਲਕਾ ਪੱਟੀ ਦੇ ਸ਼ਹਿਰੀ ਸਰਕਲ ਇੰਨਚਾਰਜ ਬਲਜਿੰਦਰ ਸਿੰਘ ਕੈਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾ ਕਿਹਾ ਕਿ ਪੰਜਾਬ ਵਿੱਚ ਸੱਤਾਧਾਰੀ ਅਕਾਲੀ ਭਾਜਪਾ ਨੇ ਆਪਣੀ ਨਿੱਜੀ ਜਾਇਦਾਦਾਂ ਤੋ ਇਲਾਵਾ ਕੋਈ ਵੀ ਇੰਦਾ ਦਾ ਕੰਮ ਨਹੀਂ ਕੀਤਾ ਕਿ ਜਿਸ ਨਾਲ ਪੰਜਾਬ ਨੂੰ ਤਰੱਕੀ ਦੇ ਰਾਹ’ ਤੇ ਲੈ ਜਾ ਸਕਿਆ ਜਾਵੇ। ਸਗੋ ਪੰਜਾਬ ਦਾ ਨੌਜਵਾਨ ਨਸ਼ੇ ਤੇ ਬੇਰੋਜਗਾਰੀ ਦੀ ਦਲਦਲ ਵਿੱਚ ਫਸਦਾ ਹੀ ਜਾ ਰਿਹਾ ਹੈ।ਉਹਨਾ ਕਿਹਾ ਕਿ ਪੰਜਾਬ ਦਾ ਕਿਸਾਨ ਖੁਦਕੁਸੀਆ ਕਰ ਰਿਹਾ ਹੈ ਤੇ ਸਾਡੇ ਬਾਦਲ ਸਾਹਿਬ ਕਹਿ ਰਹੇ ਹਨ ਕਿ ਕਿਸਾਨ ਨੂੰ ਖੁਦਕੁਸੀ ਕਰਨ ਦੇ ਉਪਰੰਤ ਨਾਲ ਦੀ ਨਾਲ ਹੀ ਮੁੱਲ ਦਿੱਤਾ ਜਾਵੇਗਾ। ਉਹਨਾ ਕਿਹਾ ਕਿ ਕਿਸਾਨਾ ਨੂੰ ਮਰਨ ਹੀ ਕਿਉ ਦੇਦੀ ਹੈ ਸਰਕਾਰ ਅਗਰ ਸਰਕਾਰ ਨੌਜਵਾਨਾ ਨੂੰ ਰੋਜਗਾਰ ਮੁਹਵਈਆ ਕਰਵਾਵੇ ਤੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਨਾ ਜਾਣ ਤੇ ਕਿਸਾਨਾ ਨੂੰ ਖੁਦਕੁਸ਼ੀਆਂ ਦੀ ਲੋੜ ਨਾ ਪਵੇ ਉਹਨਾ ਕਿਹਾ ਕਿ ਜਦੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾ ਕਿਸਾਨਾ ਨੂੰ ਖਦਕੁਸੀ ਨਹੀ ਕਰਨ ਦਿੱਤੀ ਜਾਵੇਗੀ ਤੇ ਕਿਸਾਨਾਂ ਦੀਆਂ ਹਰ ਮੁਸਕਲਾਂ ਦਾ ਹੱਲ ਕੀਤਾ ੳਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਅਉਹਨਾ ਦੇ ਨਾਲ ਹਰਜੀਤ ਸਿੰਘ ਪੱਟੀ ਸਰਕਲ ਇੰਚਾਰਜ ਵੀ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply