Sunday, August 23, 2026

ਦਸ਼ਮੇਸ਼ ਕਾਲਜ ਦੀ ਸਲਾਨਾ ਕਨਵੋਕੇਸ਼ਨ

PPN1803201621

ਚੌਂਕ ਮਹਿਤਾ, 18 ਮਾਰਚ (ਜੋਗਿੰਦਰ ਸਿੰਘ ਮਾਣਾ)ੁ ਦਸ਼ਮੇਸ਼ ਕਾਲਜ ਦੀ ਸਲਾਨਾ ਕਨਵੋਕੇਸ਼ਨ ਦਾ ਆਯੋਜਨ ਕਾਲਜ ਕੈਂਪਸ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ: ਨਿਰਮਲ ਸਿੰਘ ਕਾਹਲੋਂ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਸਾਬਕਾ ਕੈਬਿਨਟ ਮੰਤਰੀ ਪੰਜਾਬ ਨੇ ੧੩੧ ਵਿਦਿਆਰਥਣਾਂ ਨੂੰ ਬੀ.ਏ., ਬੀ.ਐੱਸ.ਸੀ. ਅਤੇ ਬੀ.ਸੀ.ਏ. ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਮੈਡਲ ਵਿਨਰ ਵਿਦਿਆਰਥਣਾਂ ਨੂੰ ਮੈਡਲ ਵੀ ਪ੍ਰਦਾਨ ਕੀਤੇ। ਕਨਵੋਕੇਸ਼ਨ ਦੀ ਪ੍ਰਧਾਨਗੀ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕੀਤੀ। ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਐੱਸ.ਡੀ.ਐਮ. ਬਾਬਾ ਬਕਾਲਾ ਨੂੰ ਵਧੀਆ ਸੇਵਾਵਾਂ ਲਈ ਕਾਲਜ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਸ: ਗੁਰਦੀਪ ਸਿੰਘ ਰੰਧਾਵਾ ਨੇ ਆਏ ਹੋਏ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਕਾਲਜ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਅਤੇ ਸਲਾਨਾ ਰਿਪੋਰਟ ਪੜੀ। ਧੰਨਵਾਦ ਦਾ ਮਤਾ ਸ: ਭਗਵੰਤ ਸਿੰਘ ਸਿਆਲਕਾ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਸੁਖਵਿੰਦਰ ਸਿੰਘ ਕਾਹਲੋਂ ਐਸ.ਐਚ.ਓ. ਮਹਿਤਾ, ਡਾ: ਮਨਮੋਹਨ ਸਿੰਘ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਹਰਜਿੰਦਰ ਸਿੰਘ ਨੰਗਲੀ, ਜਥੇਦਾਰ ਰਾਜਬੀਰ ਸਿੰਘ, ਗਿਆਨੀ ਗੁਰਸ਼ਰਨ ਸਿੰਘ, ਤਜਿੰਦਰਪਾਲ ਸਿੰਘ ਲਾਡੀ, ਜਥੇਦਾਰ ਜਤਿੰਦਰ ਸਿੰਘ ਲ’ਧਾਮੁੰਡਾ, ਅਵਤਾਰ ਸਿੰਘ ਬੁੱਟਰ, ਸੁਰਿੰਦਰ ਸਿੰਘ, ਜਥੇਦਾਰ ਤਰਸੇਮ ਸਿੰਘ ਤਾਹਰਪੁਰ, ਸੁਖਨਪਾਲ ਸਿੰਘ ਆਦਿ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply