Friday, April 24, 2026

ਅਕਾਲੀ ਦਲ ਸਰਕਲ ਮਹਿਤਾ ਵੱਲੋਂ ਨਿਰਮਲ ਸਿੰਘ ਕਾਹਲੋਂ ਦਾ ਸਨਮਾਨ

PPN1903201617

ਚੌਂਕ ਮਹਿਤਾ, 19 ਮਾਰਚ (ਜੋਗਿੰਦਰ ਸਿੰਘ ਮਾਣਾ)- ਸਾਬਕਾ ਕੈਬਿਨਟ ਮੰਤਰੀ ਅਤੇ ਸਾਬਕਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਨੂੰ ਮਹਿਤਾ ਚੌਂਕ ਵਿਖੇ ਦਸ਼ਮੇਸ਼ ਕਾਲਜ ਦੀ ਸਲਾਨਾ ਕਨਵੋਕੇਸ਼ਨ ਸਮਾਗਮ ਵਿੱਚ ਪੁੱਜਣ ਤੇ ਸਰਕਲ ਮਹਿਤੇ ਦੀ ਸਮੁੱਚੀ ਲੀਡਰਸ਼ਿਪ ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਵਰਕਿੰਗ ਕਮੇਟੀ ਮੈਂਬਰ ਪੰਜਾਬ, ਚੇਅਰਮੈਨ ਲਖਵਿੰਦਰ ਸਿੰਘ ਸੋਨਾ ਅਤੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਨੰਗਲੀ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਡਾ: ਮਨਮੋਹਨ ਸਿੰਘ, ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਵਰਕਿੰਗ ਕਮੇਟੀ ਮੈਂਬਰ ਪੰਜਾਬ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਹਰਜਿੰਦਰ ਸਿੰਘ ਨੰਗਲੀ, ਗਿਆਨੀ ਗੁਰਸ਼ਰਨ ਸਿੰਘ, ਤਜਿੰਦਰਪਾਲ ਸਿੰਘ ਲਾਡੀ, ਜਥੇਦਾਰ ਜਤਿੰਦਰ ਸਿੰਘ ਲੱਧਾਮੁੰਡਾ, ਸ: ਸੁਖਵਿੰਦਰ ਸਿੰਘ ਕਾਹਲੋਂ ਐਸ.ਐਚ.ਓ. ਮਹਿਤਾ, ਅਵਤਾਰ ਸਿੰਘ ਬੁੱਟਰ, ਸੁਰਿੰਦਰ ਸਿੰਘ, ਜਥੇਦਾਰ ਤਰਸੇਮ ਸਿੰਘ ਤਾਹਰਪੁਰ, ਸੁਖਨਪਾਲ ਸਿੰਘ ਬੱਲ ਆਦਿ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply