ਚੌਂਕ ਮਹਿਤਾ, 19 ਮਾਰਚ (ਜੋਗਿੰਦਰ ਸਿੰਘ ਮਾਣਾ)- ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਪਿੰਡ ਸੈਦੂਕੇ ਵਿਖੇ ਸਰਪੰਚ ਭੁਪਿੰਦਰ ਸਿੰਘ ਕੌਮੀ ਪੀਤ ਪ੍ਰਧਾਨ ਬੀਸੀ ਵਿੰਗ (ਪੰਜਾਬ) ਦੀ ਅਗਵਾਈ ‘ਚ ਨੀਲੇ ਕਾਰਡ ਧਾਰਕ ਗਰੀਬ ਪਰਿਵਾਰਾਂ ਨੂੰ 30 ਹਜਾਰ ਤੱਕ ਦਾ ਫ੍ਰੀ ਇਲਾਜ ਕਰਵਾਉਣ ਲਈ ਸਮਾਰਟ ਕਾਰਡ ਵੰਡੇ ਗਏ, ਇਸ ਸਮੇ ਸਰਪੰਚ ਭੁਪਿੰਦਰ ਸਿੰਘ ਨੇ ਵਿਸ਼ੇਸ਼ ਤੌਰ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਗਰੀਬ ਵਰਗ ਲਈ ਸਿਹਤ ਪੱਖੀ ਦਿਤੀ ਇਸ ਸਹੂਲਤ ਨੂੰ ਸਲਾਘਾਯੋਗ ਦੱਸਿਆ, ਉਨਾ੍ਹਂ ਕਿਹਾ ਕਿ ਇੱਕ ਸਮਾਰਟ ਕਾਰਡ ਦੁਆਰਾ ਸਾਰੇ ਪਰਿਵਾਰ ਦੇ ਜੀਆਂ ਦਾ 30 ਹਜਾਰ ਤੱਕ ਦਾ ਡਾਕਟਰੀ ਇਲਾਜ ਸਰਕਾਰ ਵੱਲੋ ਮੰਨਜੂਰ ਸ਼ੁਦਾ ਹਸਪਤਾਲਾ ਤੋ ਕਰਵਾਇਆ ਜਾ ਸਕਦਾ ਹੈ।ਉਨਾ੍ਹਂ ਕਿਹਾ ਕਿ ਇਹ ਸਹੂਲਤ ਮਿਲਣ ਨਾਲ ਲੋਕਾਂ ਦੀ ਸਰਕਾਰ ਪ੍ਰਤੀ ਹਰਮਨ ਪਿਆਰਤਾ ਹੋਰ ਵੱਧ ਗਈ ਹੈ।ਇਸ ਮੌਕੇ- ਬੀਬੀ ਹਰਜਿੰਦਰ ਕੌਰ ਸੈਦੂਕੇ ਸਰਪੰਚ ਭੁਪਿੰਦਰ ਸਿੰਘ ਕੌਮੀ ਮੀਤ ਪ੍ਰਧਾਨ ਬੀਸੀ ਵਿੰਗ ਪੰਜਾਬ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ (ਦੋਵੇ ਆਂਗਣਵਾੜ੍ਹੀ ਵਰਕਰ) ਕੁਲਦੀਪ ਕੌਰ, ਅਮਰਜੀਤ ਕੌਰ, ਹਰੀ ਸਿੰਘ, ਸਰਬਜੀਤ ਸਿੰਘ, ਸਰਦੂਲ ਸਿੰਘ, ਅਮਰਜੀਤ ਸਿੰਘ (ਸਾਰੇ ਪੰਚ) ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …