
ਪੱਟੀ, 19 ਮਾਰਚ (ਅਵਤਾਰ ਸਿੰਘ ਢਿੱਲੋਂ)- ਪੰਜਾਬ ਕਾਂਗਰਸ ਹਲਕਾ ਪੱਟੀ ਵਲੋਂ ਦਦਹੇਰ ਸਾਹਿਬ ਵਿਖੇ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਕਾਂਗਰਸ ਸੋਸਲ ਮੀਡਿਆ ਸੈਲ ਦਾ ਗਠਨ ਕੀਤਾ ਗਿਆ। ਹਰਵਿੰਦਰ ਸਿੰਘ ਹੀਰਾ ਨੂੰ ਹਲਕਾ ਪੱਟੀ ਦਾ ਮੀਤ ਪ੍ਰਧਾਂਨ ਸੋਸਲ ਮੀਡਿਆ ਨਿਯੁਕਤ ਕੀਤਾ ਗਿਆ। ਇਸ ਮੌਕੇ ਦਲਿਤ ਭਾਈਚਾਰੇ ਵਿਚੋਂ ਗੁਰਵਿੰਦਰ ਸਿੰਘ ਨੂੰ ਕਾਂਗਰਸ ਐਸ ਸੀ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬਿਕਰਮਜੀਤ ਸਿੰਘ ਨੂੰ ਐਨ ਐਸ ਯੂ ਆਈ ਦਾ ਦਦਹੇਰ ਸਾਹਿਬ ਦਾ ਪ੍ਰਧਾਂਨ ਨਿਯੁਕਤ ਕੀਤਾ ਗਿਆ। ਇਸੇ ਤਰਾਂ ਜਨ ਸਪਰੰਕ ਮਹਿੰਮ ਤਹਿਤ ਜੱਲੇਵਾਲ ਵਿਖੇ ਗੁਰਵਿੰਦਰ ਸਿੰਘ ਨੂੰ ਕਾਂਗਰਸ ਐਨ ਐਸ ਯੂ ਆਈ ਦਾ ਪ੍ਰਧਾਨ ਅਤੇ ਬੀਬੀ ਬਿੰਦਰ ਕੌਰ ਨੂੰ ਕਾਂਗਰਸ ਐਸ ਸੀ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੇ ਚੁਣੇ ਗਏ ਪ੍ਰਧਾਨਾਂ ਨੇ ਕਿਹਾ ਕਿ ਸਾਨੂੰ ਜੋ ਜਿੰਮੇਵਾਰੀ ਸੌਪੀ ਗਈ ਹੈ ਉਹ ਇਮਾਨਦਾਰੀ ਨਾਲ ਅਦਾ ਹੋਵੇਗੀ।
Punjab Post Daily Online Newspaper & Print Media