Tuesday, August 11, 2026

’ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਵੱਖ-ਵੱਖ ਸਮਾਗਮ ਅੱਜ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)- ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਭਲਕੇ 22 ਮਾਰਚ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਇਸ ਤਹਿਤ ਨਗਰ ਨਿਗਮ ਅਤੇ ਵੱਖ-ਵੱਖ ਬਲਾਕਾਂ ਵਿਚ ਸਮਾਗਮ ਹੋਣਗੇ, ਜਿਨ੍ਹਾਂ ਵਿਚ ਮਹਾਤਮਾ ਸਕੂਲ ਸਿਪਟ ਰੋਡ, ਸਰਕਾਰੀ ਪ੍ਰਾਇਮਰੀ ਸਕੂਲ ਤੁੰਗਬਾਲਾ ਮਜੀਠਾ ਰੋਡ, ਸਰਕਾਰੀ ਹਾਈ ਸਕੂਲ ਗਿਲਵਾਲੀ ਗੇਟ ਅੰਮ੍ਰਿਤਸਰ, ਸਰਕਾਰੀ ਪ੍ਰਾਇਮਰੀ ਸਕੂਲ ਵੇਰਕਾ ਅੰਮ੍ਰਿਤਸਰ, ਸਰਕਾਰੀ ਪ੍ਰਾਇਮਰੀ ਸਕੂਲ ਗੰਢਾ ਸਿੰਘ ਵਾਲਾ ਮਜੀਠਾ ਰੋਡ, ਸੀਨੀਅਰ ਸੈਕੰਡਰੀ ਸਕੂਲ ਢਪਈ, ਸਰਕਾਰੀ ਸੈਕੰਡਰੀ ਸਕੂਲ, ਗੁਰੂ ਕੀ ਵਡਾਲੀ, ਆਂਗਣਵਾੜੀ ਸੈਂਟਰ ਗੁਰੂ ਨਾਨਕ ਨਗਰ ਵਾਰਡ ਨੰ: 59, ਪ੍ਰੀਤਮ ਸਪੋਰਟਸ ਸਟੇਡੀਅਮ ਕੋਹਾਲੀ ਬਲਾਕ ਚੋਗਾਵਾਂ, ਸਰਕਾਰੀ ਪ੍ਰਾਇਰੀਮ ਸਕੂਲ ਲੋਪੋਕੇ ਬਲਾਕ ਚੋਗਾਵਾਂ, ਗੁਰਦੁਆਰਾ ਸਾਹਿਬ ਪਿੰਡ ਖਲਚੀਆਂ ਬਲਾਕ ਰਈਆ, ਖੂਹੀ ਵੇਹੜਾ ਏਰੀਆ ਪਿੰਡ ਸਠਿਆਲਾ ਬਲਾਕ ਰਈਆ, ਗੁਰਦੁਆਰਾ ਮਲੀਆਣਾ ਸਾਹਿਬ ਜੰਡਿਆਲਾ ਗੁਰੂ ਬਲਾਕ ਜੰਡਿਆਲਾ ਗੁਰੂ, ਗੁਰਦੁਆਰਾ ਸਾਹਿਬ ਪਿੰਡ ਜਾਣੀਆਂ ਬਲਾਕ ਜੰਡਿਆਲਾ ਗੁਰੂ, ਸਪਰਿੰਗ ਵਰਲਡ ਸਕੂਲ ਖੁਜਾਲਾ ਬਲਾਕ ਤਰਸਿੱਕਾ, ਸਰਕਾਰੀ ਪ੍ਰਾਇਮਰੀ ਸਕੂਲ ਨਾਗਕਲਾਂ ਬਲਾਕ ਮਜੀਠਾ ਅਤੇ ਪ੍ਰਾਇਮਰੀ ਸਕੂਲ ਵਡਾਲਾ ਬਲਾਕ ਸ਼ਾਮਿਲ ਹਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply