ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਖੇਤੀਬਾੜੀ ਵਿਭਾਗ ਦੇ ਪਲਾਨ ਡਾਕਟਰ ਐਸੋਸਇਏਸ਼ਨ (ਪੀ.ਡੀ.ਐਸ.ਏ) ਅੰਮ੍ਰਿਤਸਰ ਦੀ ਇਕਾਈ ਦੀ ਪਿਛਲੇ ਦਿਨੀ ਜਨਰਲ ਬਾਡੀ ਦੀ ਮੀਟਿੰਗ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਸ਼੍ਰੀ ਕੁਲਦੀਪ ਸਿੰਘ ਮੱਤੇਵਾਲ ਨੂੰ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ।ਮੀਟਿੰਗ ਵਿੱਚ ਚੋਣ ਤੋਂ ਪਹਿਲਾਂ ਸ਼੍ਰੀ ਪਰਮਬੀਰ ਸਿੰਘ ਕਾਹਲੋ ਜੋ ਗੁਰਦਾਸਪੁਰ ਤੋਂ ਬਤੌਰ ਨਿਗਰਾਨ ਸ਼ਾਮਿਲ ਹੋਏ ਦੀ ਹਾਜ਼ਰੀ ਵਿੱਚ ਸਾਲਾਨਾ ਕਾਰਵਾਈ ਅਤੇ ਪ੍ਰਗਤੀ ਰਿਪੋਰਟ ਪੜੀ ਗਈ।ਜਿਸਨੂੰ ਸਰਬਸੰਮਤੀ ਨਾਲ ਹਾਉਸ ਵੱਲੋਂ ਪ੍ਰਵਾਨ ਕੀਤਾ ਗਿਆ।
ਹਾਉਸ ਵੱਲੋਂ ਸਰਬਸੰਮਤੀ ਨਾਲ ਸ਼੍ਰੀ ਸਤਵਿੰਦਰ ਸਿੰਘ ਸੰਧੂ ਨੂੰ ਬਤੌਰ ਜਨਰਲ ਸਕੱਤਰ, ਸ਼੍ਰੀ ਜਗਤਾਰ ਸਿੰਘ ਬਾਗਾਬਨੀ ਵਿਕਾਸ ਅਫਸਰ ਨੂੰ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਸੰਧੂ ਨੂੰ ਮੀਤ ਪ੍ਰਧਾਨ, ਸ਼੍ਰੀ ਰਮਨ ਕੁਮਾਰ ਨੂੰ ਜੁਆਇੰਟ ਸਕੱਤਰ, ਸ਼੍ਰੀ ਤਜਿੰਦਰ ਸਿੰਘ ਨੂੰ ਪ੍ਰੈਸ ਸਕੱਤਰ, ਸ਼੍ਰੀ ਮਸਤਿੰਦਰ ਸਿੰਘ ਨੂੰ ਵਿੱਤ ਸਕੱਤਰ, ਸ਼੍ਰੀ ਅਮਰਜੀਤ ਸਿੰਘ ਬੱਲ ਨੂੰ ਪ੍ਰਾਪੇਗੰਡਾ ਸਕੱਤਰ, ਸ਼੍ਰੀ ਸੁਖਦੇਵ ਸਿੰਘ ਸਰਪਰਸਤ ਪੀ.ਡੀ.ਐਸ.ਏ ਅੰਮ੍ਰਿਤਸਰ ਅਤੇ 9 ਹੋਰ ਐਗਜੈਕਟਿਵ ਮੈਂਬਰ ਚੁਣੇ ਗਏ। ਚੋਣ ਉਪਰੰਤ ਸਮੂੰਹ ਮੈਂਬਰਾ ਵੱਲੋਂ ਖੇਤੀ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਚੋਣ ਨਿਗਰਾਨ ਨੂੰ ਜਾਣੂ ਕਰਵਾਇਆ ਗਿਆ।ਸਰਬਸੰਮਤੀ ਸਾਲ ਚੁਣੇ ਪ੍ਰਧਾਨ ਸ਼੍ਰੀ ਕੁਲਦੀਪ ਸਿੰਘ ਮੱਤੇਵਾਲ ਨੇ ਸਮੂੰਹ ਮੈਂਬਰਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਕਿਸਾਨਾਂ ਦੇ ਜੀਵਨ ਪੱਧਰ ਨੂੰ ਉਚੱਾ ਚੁੱਕਣਾ ਸਾਡਾ ਮਨੋਰਥ ਹੋਣਾ ਚਾਹੀਦਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media