
ਅਮ੍ਰਿਤਸਰ, 22 ਮਾਰਚ (ਸੁਖਬੀਰ ਖੁਰਮਣੀਆ)- ਮੇਜ਼ਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਵਿਖੇ ਕਰਵਾਈ ਗਈ ਪੁਰਸ਼ਾਂ ਦੀ ਆਲ ਇੰਡੀਆ ਇੰਟਰ-ਵਰਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ 79 ਅੰਕ ਲੈ ਕੇ ਜਿੱਤ ਲਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਟੀਮ 68 ਅੰਕਾਂ ਨਾਲ ਦੂਜੇ ਸਥਾਨ (ਫਸਟ ਰਨਰਜ਼ਅੱਪ) ‘ਤੇ ਰਹੀ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 34 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ। ਪੁਰਸ਼ਾਂ ਦੇ ਇਹ ਮੁਕਾਬਲੇ ਯੂਨੀਵਰਸਿਟੀ ਦੇ ਮਲਟੀਪਰਪਜ਼ਜ਼ਿਮਨੇਜ਼ੀਅਮ ਹਾਲ ਵਿਖੇ ਸੰਪੰਨ ਹੋਏ।
ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਜੇਤੂਆਂ ਨੂੰ ਇਨਾਮ ਅਤੇ ਟਰਾਫੀਆਂ ਤਕਸੀਮ ਕੀਤੀਆਂ। ਖੇਡ ਡਿਪਟੀ ਡਾਇਰੈਕਟਰ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਵਿਭਾਗੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਹ ਮੁਕਾਬਲੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਅਬਜ਼ਰਵਰ ਸ੍ਰੀ ਮਨੋਜ ਕੁਮਾਰ ਦੀ ਨਿਗਰਾਨੀ ਹੇਠ ਕਰਵਾਏ ਗਏ। ਉਨ੍ਹਾਂ ਥੋੜ੍ਹੇ ਸਮੇਂ ਦੇ ਅਰਸੇ ਵਿਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਦੀ ਭਰਪੂਰ ਸ਼ਲਾਘਾ ਕੀਤੀ।
ਪੁਰਸ਼ਾਂ ਦੇ ਮੁਕਾਬਲਿਆਂ ਵਿਚ ਯੂਨੀਵਰਸਿਟੀ ਟੀਮ ਦੇ ਜਗਮਨਦੀਪ ਸਿੰਘ ਨੇ 74 ਕਿਲੋਗ੍ਰਾਮ ਵਰਗ ਵਿਚ, ਅਮਨਦੀਪ ਕੁਮਾਰ ਨੇ 80 ਕਿਲੋ ਵਰਗ ਵਿਚ ਅਤੇ ਰਵੀ ਕਦਮ ਨੇ 87 ਕਿਲੋ ਤੋਂ ਵੱਧ ਭਾਰ ਵਰਗ ਵਿਚ ਸੋਨ ਤਗਮੇ ਹਾਸਲ ਕੀਤੇ। ਇਸੇ ਤਰ੍ਹਾਂ ਪਵਨ ਕੁਮਾਰ ਨੇ 58 ਕਿਲੋ, ਨਵਪ੍ਰੀਤ ਸਿੰਘ ਨੇ 68 ਕਿਲੋ, ਹਰਨਦੀਪ ਸਿੰਘ ਨੁੇ 63 ਕਿਲੋ ਅਤੇ ਅਜੈਪਾਲ ਨੇ 87 ਕਿਲੋ ਵਰਗ ਵਿਚ ਚਾਂਦੀ ਦੇ ਤਗਮੇ ਹਾਸਲ ਕੀਤੇ।
Punjab Post Daily Online Newspaper & Print Media