Monday, March 16, 2026

ਫਾਜ਼ਿਲਕਾ ਜ਼ਿਲ੍ਹੇ ਨੂੰ ਮਿਲੀ ਮੋਬਾਇਲ ਮੈਡੀਕਲ ਯੁਨਿਟ ਦੀ ਸੌਗਾਤ

PPN2203201608

ਫਾਜ਼ਿਲਕਾ, 22 ਮਾਰਚ (ਵਨੀਤ ਅਰੋੜਾ)- ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੀ ਅਗਵਾਈ ਵਾਲੇ ਸਿਹਤ ਵਿਭਾਗ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਨੂੰ ਦਿੱਤਾ ਗਿਆ ਮੋਬਾਇਲ ਮੈਡੀਕਲ ਯੂਨਿਟ ਦੂਰ ਦੁਰਾਜ ਦੇ ਉਨ੍ਹਾਂ ਪਿੰਡਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ ਜਿੱਥੇ ਪਹਿਲਾਂ ਕੋਈ ਸਿਹਤ ਸਹੂਲਤ ਉਪਲਬੱਧ ਨਹੀਂ ਹੈ। ਇਹ ਮੋਬਾਇਲ ਮੈਡੀਕਲ ਯੂਨਿਟ ਅਜਿਹੇ ਪਿੰਡਾਂ ਵਿਚ ਪਹੁੰਚ ਕੇ ਲੋਕਾਂ ਦੀਆਂ ਬਰੂਹਾਂ ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ।
ਇਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਨੂੰ ਇਸੇ ਮਹੀਨੇ ਹੀ ਇਕ ਚੱਲਦੇ ਫਿਰਦੇ ਮੈਡੀਕਲ ਯੂਨਿਟ ਵੱਜੋਂ ਬੱਸ ਮਿਲੀ ਹੈ। ਜੋ ਹਰ ਰੋਜ ਅਜਿਹੇ ਪਿੰਡਾਂ ਵਿਚ ਜਾਂਦੀ ਹੈ ਜਿੱਥੇ ਕੋਈ ਵੀ ਹਸਪਤਾਲ ਜਾਂ ਡਿਸਪੈਂਸਰੀ ਨਹੀਂ ਹੈ। ਇਸ ਮੋਬਾਇਲ ਮੈਡੀਕਲ ਯੂਨਿਟ ਵੱਲੋਂ ਸਾਰੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਜਾਣਗੀਆਂ। ਜਿਸ ਵਿਚ ਮਾਹਰ ਡਾਕਟਰ ਤੋਂ ਇਲਾਵਾ ਹੋਰ ਲੋੜੀਂਦਾ ਪੈਰਾ ਮੈਡੀਕਲ ਸਟਾਫ਼ ਤੈਨਾਤ ਕੀਤਾ ਗਿਆ ਹੈ। ਇਸ ਵਿਚ ਮਰੀਜਾਂ ਮੌਕੇ ਤੇ ਹੀ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮਹੀਨੇ ਮੋਬਾਇਲ ਮੈਡੀਕਲ ਯੂਨਿਟ ਡੱਬਵਾਲਾ ਕਲਾਂ ਅਤੇ ਖੂਈ ਖੇੜਾ ਬਲਾਕ ਦੇ ਪਿੰਡਾਂ ਦਾ ਦੌਰਾ ਕਰ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਗਪਾਲ ਸਿੰਘ ਬਾਸੀ ਨੇ ਦੱਸਿਆ ਕਿ ਇਸ ਮੋਬਾਇਲ ਯੂਨਿਟ ਵੱਲੋਂ ਲੈਬ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਇਸ ਯੂਨਿਟ ਵਿਚ ਜਲਦ ਹੀ ਐਕਸ ਰੇ ਅਤੇ ਈ.ਸੀ.ਜੀ. ਦੀ ਸਹੂਲਤ ਵੀ ਜਲਦ ਹੀ ਉਪਲਬੱਧ ਕਰਵਾਈ ਜਾਵੇਗੀ।
ਨੋਡਲ ਅਫ਼ਸਰ ਡਾ: ਹੰਸ ਰਾਜ ਅਤੇ ਡਾ. ਤੁਸ਼ਾਰ ਬਾਂਸਲ ਨੇ ਦੱਸਿਆ ਕਿ ਇਸ ਮਹੀਨੇ ਮੋਬਾਇਲ ਯੂਨਿਟ ਵੱਲੋਂ ਬਲਾਕ ਡੱਬਵਾਲਾ ਕਲਾਂ ਅਤੇ ਖੂਈ ਖੇੜਾ ਦੇ 23 ਪਿੰਡਾਂ ਵਿਚ ਕੈਂਪ ਲਾਉਣ ਦਾ ਟੀਚਾ ਮਿਥਿਆ ਗਿਆ ਸੀ। ਜਿਸ ਤਹਿਤ ਹੁਣ ਤੱਕ 17 ਪਿੰਡਾਂ ਵਿਚ ਕੈਂਪ ਲਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੈਂਪਾਂ ਦੌਰਾਨ ਗੁਲਾਬਾ ਭੈਣੀ ਪਿੰਡ ਵਿਚ 177, ਪਿੰਡ ਮਹਾਤਮ ਨਗਰ ਵਿਚ 208, ਪਿੰਡ ਨਵਾਂ ਹਸਤਾ ਵਿਚ 152, ਪਿੰਡ ਕੰਧਵਾਲਾ ਹਾਜਰ ਖਾਂ ਵਿਚ 114, ਪਿੰਡ ਟਾਹਲੀ ਵਾਲਾ ਜੱਟਾਂ ਵਿਚ 121, ਪਿੰਡ ਢਾਣੀ ਬੂਟਾ ਸਿੰਘ ਵਿਚ 90, ਪਿੰਡ ਕੁਹਾੜਿਆਂਵਾਲੀ ਵਿਚ 50, ਪਿੰਡ ਮੁਹਾਰਾ ਖੀਵਾ ਵਿਚ 134, ਪਿੰਡ ਮੁਰਾਦ ਵਾਲਾ ਦਲ ਸਿੰਘ ਵਿਚ 98, ਪਿੰਡ ਮੁਹਾਰ ਜਮਸ਼ੇਰ ਵਿਚ 100, ਕਾਵਾਂਵਾਲੀ ਪੱਤਣ ਵਿਚ 75, ਹੀਰਾਂ ਵਾਲੀ ਵਿਚ 109, ਬਾਂਡੀ ਵਾਲਾ ਵਿਚ 146, ਸਿਵਾਣਾ ਵਿਚ 115 ਲੋਕਾਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 26 ਮਾਰਚ ਨੂੰ ਇਹ ਮੈਡੀਕਲ ਯੂਨਿਟ ਪਿੰਡ ਰਾਮਸੁੱਖ ਪੁਰਾ ਵਿਚ, 28 ਮਾਰਚ ਨੂੰ ਚਾਨਣਪੁਰਾ, 29 ਮਾਰਚ ਨੂੰ ਰਾਮਕੋਟ, 30 ਮਾਰਚ ਨੂੰ ਦਾਨੇਵਾਲਾ ਅਤੇ 31 ਮਾਰਚ ਨੂੰ ਢਾਣੀ ਵਿਸ਼ੇਸ਼ਰ ਨਾਥ ਵਿਖੇ ਪਹੁੰਚੇਗਾ। ਇਸ ਮੌਕੇ ਬੀ.ਈ.ਈ. ਸ਼ੁਸ਼ੀਲ ਕੁਮਾਰ, ਮੇਲ ਵਰਕਰ ਮੁਕੇਸ਼ ਕੁਮਾਰ, ਏ.ਐਨ.ਐਮ. ਮਨਜੀਤ ਕੌਰ ਅਤੇ ਪ੍ਰੇਮ ਕੁਮਾਰ ਵੀ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply