Thursday, June 25, 2026

ਗੁਆਚਾ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਦਿੱਤੀ ਮਿਸਾਲ

 

ਚੌਂਕ ਮਹਿਤਾ, 22 ਮਾਰਚ (ਜੋਗਿੰPPN2203201612ਦਰ ਸਿੰਘ ਮਾਣਾ)- ਅੱਜ ਦੇ ਜਮਾਨੇ ‘ਚ ਵੀ ਇਮਾਨਦਾਰੀ ਜਿੰਦਾ ਹੋਣ ਦੀ ਮਿਸਾਲ ਉਸ ਸਮੇ ਮਿਲੀ ਜਦ ਗੁਰਦੁਆਰਾ ਹਵੇਲੀ ਵਾਲਾ ਪਿੰਡ ਚੰਨਣਕੇ ਵਿਖੇ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਰਾਤ ਦੇ ਸਮੇ ਸੇਵਾ ਕਰਦੇ ਹੋਏ ਇੱਕ ਨੌਜਵਾਨ ਜੁਗਰਾਜ ਸਿੰਘ ਵਾਸੀ ਮਜੀਠਾ ਦਾ ਪਰਸ ਗੁੰਮ ਹੋ ਗਿਆ, ਜੋ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਨੂੰ ਗੁਰੁਦਅਰਾ ਸਾਹਿਬ ਦੀ ਨਿਗਰਾਨੀ ਕਰਨ ਸਮੇਂ ਮਿਲ ਗਿਆ, ਜਿਸ ਵਿਚ ਲਗਭਗ 8 ਹਜਾਰ ਰੁਪੈ, ਏਟੀਐਮ ਕਾਰਡ, ਲਾਇਸੰਸ ਅਤੇ ਹੋਰ ਕੀਮਤੀ ਕਾਗਜਾਤ ਮੌਜੂਦ ਸਨ।ਅਗਲੀ ਸਵੇਰ ਜਦ ਉਹ ਨੌਜਵਾਨ ਆਪਣਾ ਪਰਸ ਲੱਭ ਰਿਹਾ ਸੀ ਅਤੇ ਪਰਸ ਨਾ ਮਿਲਣ ਕਾਰਨ ਬਹੁਤ ਪ੍ਰੇਸ਼ਾਨੀ ਵਿਚ ਸੀ ਤਾਂ ਅਚਾਨਕ ਉਸ ਦਾ ਮੇਲ ਬਾਬਾ ਸੁਖਵੰਤ ਸਿੰਘ ਨਾਲ ਹੋਇਆ ਤਾਂ ਬਾਬਾ ਜੀ ਨੇ ਤੁਰੰਤ ਉਨਾ੍ਹਂ ਨੂੰ ਪਰਸ ਵਾਪਸ ਕੀਤਾ ਅਤੇ ਪਰਸ ਵਿਚ ਮੌਜੂਦ ਪੈਸੇ ਅਤੇ ਕਾਗਜਾਤ ਚੈਕ ਕਰਨ ਲਈ ਕਿਹਾ ਤਾਂ ਨੌਜਵਾਨ ਖੁਸ਼ੀ ਵਿਚ ਬਾਬਾ ਜੀ ਧੰਨਵਾਦ ਕੀਤਾ।ਇਸ ਸਮੇ ਹਰਜੀਤ ਸਿੰਘ ਫੋਜੀ, ਮਨਦੀਪ ਸਿੰਘ ਆਸਟ੍ਰੇਲੀਆ, ਸਰਪੰਚ ਮੇਜਰ ਸਿੰਘ ਸਹੋਤਾ, ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ, ਪ੍ਰਧਾਨ ਲਖਵਿੰਦਰ ਸਿੰਘ ਅਤੇ ਸਮੂੰਹ ਸੰਗਤਾਂ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਜੰਡਿਆਲਾ ਗੁਰੂ ਹਲਕੇ ਦੇ ਵਿਕਾਸ ਕਾਰਜ਼ਾਂ ਦੀ ਕੀਤੀ ਸਮੀਖਿਆ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ …

Leave a Reply