ਚੌਂਕ ਮਹਿਤਾ, 22 ਮਾਰਚ (ਜੋਗਿੰਦਰ ਸਿੰਘ ਮਾਣਾ)- ਪਿੰਡ ਲੋਪੋਕੇ ਚੁਗਾਂਵਾਂ ਦੇ ਇੱਕ ਕਿਸਾਨ ਪਰਿਵਾਰ ਦੇ ਘਰ ਪਿਛੱਲੇ ਦਿਨੀ ਅਚਾਨਕ ਅੱਗ ਲੱਗਣ ਕਾਰਣ ਘਰ ਵਿੱਚ ਡਰ ਦਾ ਮਹੌਲ ਬਣਿਆ ਪਿਆ ਸੀ।ਜਿਸ ਕਾਰਣ ਪਰਿਵਾਰ ਦੇ ਮੈਂ ਂਬਰ ਸਹਿਣੇ ਪਏ ਸਨ ਤੇ ਘਰ ਵਿੱਚ ਅਚਾਨਕ ਵਾਰ ਵਾਰ ਅੱਗ ਲੱਗਣ ਕਾਰਣ ਇਸ ਪਿੱਛੇ ਕਿਸੇ ਭੂਤ ਦਾ ਹੋਣਾ ਤਹਿ ਮੰਨਿਆਂ ਜਾ ਰਿਹਾ ਸੀ ਪਰ ਘਰ ਦੇ ਇੱਕ ਸੂਝਵਾਨ ਸੱਜਣ ਨੇ ਕਿਸੇੇ ਰਾਹੀ ਂਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨਾਲ ਸੰਪਰਕ ਕਾਇਮ ਕੀਤਾ ਤੇ ਪ੍ਰਿੰਸੀਪਲ ਤਰਸਿੱਕਾ ਨੇ ਆਪਣੇ ਤਰੀਕੇ ਨਾਲ ਪੜਤਾਲ ਕਰਕੇ ਉਸ ਭੂਤ ਨੂੂੂੰ ਸੁਚੇਤ ਕਰਕੇ ਤਾੜਨਾ ਕੀਤੀ,ਉਸ ਤਾੜਨਾ ਤੋ ਂਬਾਅਦ ਭੂਤ ਸਿੱਧੇ ਰਸਤੇ ਤੇ ਆ ਗਿਆ ਤੇ ਦੁਬਾਰਾ ਅੱਗ ਲਾਉਣ ਵਾਲੀ ਗਲਤੀ ਨਹੀ ਂਕੀਤੀ ਜਿਸ ਕਾਰਣ ਸਾਰਾ ਪਰਿਵਾਰ ਹੁੁਣ ਠੀਕ ਠਾਕ ਘਰ ਵਿੱਚ ਰਹਿ ਰਿਹਾ ਹੈ ਇਹ ਜਾਣਕਾਰੀ ਲਹਿਰ ਦੇ ਪ੍ਰੈੱਸ ਸਕੱਤਰ ਹਰਜੀਤ ਸਿੰਘ ਨੇ ਜਾਰੀ ਪ੍ਰੈੱਸ ਨੋਟ ਰਾਹੀ ਂਦਿੱਤੀ।ਪ੍ਰਿੰਸੀਪਲ ਤਰਸਿੱਕਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਅਜਿਹੇ ਕੰਮਾਂ ਪਿੱਛੇ ਸ਼ਰਾਰਤੀ ਦਿਮਾਗ ਹੀ ਕੰਮ ਕਰਦਾ ਹੈ ਜੋ ਆਪਣੇ ਨਿੱਜੀ ਫਾਇਦੇ ਲਈ ਦੂਸਰੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਖੁਸ਼ ਹੁੰਦਾ ਹੈ। ਇਸ ਲਈ ਵਹਿਮ ਭਰਮ ਕਰਨ ਦੀ ਥਾਂ ਸੁਚੇਤ ਹੋ ਕੇ ਹਰ ਮਸਲਾ ਹੱਲ ਕੀਤਾ ਜਾ ਸਕਦਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media