Tuesday, September 1, 2026

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵਲੋਂ ਸਾਲਾਨਾ ਧੰਨਵਾਦ ਦਿਵਸ ਅੱਜ

ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ)- ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਜੋ ਪਿਛਲੇ 19 ਸਾਲਾਂ ਤੋਂ ਗਰੀਬ, ਅਨਾਥ ਅਤੇ ਲੋੜਵੰਦ ਰੋਗੀਆਂ ਨੂੰ ਆਪਣੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਰਾਹੀਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ, ਵੱਲੋਂ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਾਲਾਨਾ ਧੰਨਵਾਦ ਦਿਵਸ ਗੁਰਮਤਿ ਸਮਾਗਮ ਦੇ ਰੂਪ ਵਿੱਚ ਦਿਨ ਸ਼ਨੀਵਾਰ 26 ਮਾਰਚ ਸ਼ਾਮ 6:30 ਤੋਂ ਰਾਤ 9:30 ਵਜੇ ਤੱਕ ਨੂੰ ਸਥਾਨਕ ਬਾਬਾ ਸੇਵਾ ਸਿੰਘ ਜੀ ਹਾਲ, ਨੇੜੇ ਸੁਲਤਾਨਵਿੰਡ ਗੇਟ ਵਿਖੇ ਕਰਵਾਇਆ ਜਾ ਰਿਹਾ ਹੈ।
ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਗੁਰੂ ਘਰ ਦੇ ਮਹਾਨ ਕਥਾਵਾਚਕ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਫਤਹਿਗੜ੍ਹ ਸਾਹਿਬ ਅਤੇ ਕੀਰਤਨੀਏ ਭਾਈ ਹਰਿੰਦਰ ਸਿੰਘ ਰੋਮੀ ਅਖੰਡ ਕੀਰਤਨੀ ਜੱਥਾ, ਭਾਈ ਸਤਬੀਰ ਸਿੰਘ ਚੌਜੀ, ਬੀਬੀ ਕਿਰਨਦੀਪ ਕੌਰ ਹਾਜ਼ਰੀਆਂ ਭਰਨਗੇ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply