
ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ) – ਹੋਲੇ ਮਹਲੇ ਦੇ ਪਵਿੱਤਰ ਦਿਹਾੜੇ ਚੀਫ ਖਾਲਸਾ ਦੀਵਾਨ ਵਲੋਂ ਸ਼ੁਭਮ ਇਨਕੇਵ, ਜੀ ਟੀ ਰੋਡ ਵਿਖੇ ਨਵੇਂ ਬਨਣ ਜਾ ਰਹੇ ਸੀ.ਕੇ.ਡੀ. ਸਕੂਲ ਆਫ ਐਕਸੀਲੈਂਸ ਦੀ ਉਸਾਰੀ ਲਈ ਟੱਕ ਲਗਾਉਣ ਦੀ ਰਸਮ ਅਦਾ ਕੀਤੀ ਗਈ।ਪ੍ਰੋਗਰਾਮ ਦੀ ਸ਼ੁਰੂਆਤ ਪਾਠ ਉਪਰੰਤ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਨਾਲ ਕੀਤੀ ਗਈ । ਚੀਫ ਖਾਲਸਾ ਦੀਵਾਨ ਮੈਂਬਰਾਂ ਨੇ ਹੋਲੇ ਮਹੱਲੇ ਦੇ ਇਤਿਹਾਸਿਕ ਦਿਨ ਹੀ ਸ਼ੁਰੂ ਕੀਤੇ ਗਏ ਸਿ’ਖ ਮਾਰਸ਼ਲ ਆਰਟ ਗੱਤਕੇ ਦਾ ਵੀ ਆਨੰਦ ਮਾਣਿਆ।
ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਸੱਭਨਾਂ ਨੂੰ ਹੋਲੇ ਮੱਹਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਵ’ਲੋਂ ਸ਼ੁਭਮ ਇਨਕਲੇਵ ਵਿਖੇ 8 ਕਰੋੜ ਰੁਪਏ ਵਿਚ ਖਰੀਦੀ ਗਈ 4 ਏਕੜ ਜਮੀਨ ਤੇ ਇੱਕ ਵਰਲਡ ਕਲਾਸ ਰਿਹਾਇਸ਼ੀ ਕਮ ਡੁੇਬੋਰਡਿੰਗ ਸਕੂਲ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਦੀ ਅਨੁਮਾਨਤ ਲਾਗਤ 20 ਕਰੋੜ ਹੋਵੇਗੀ। ਇਸ ਦੀ ਉਸਾਰੀ ਇਕ ਸਾਲ ਵਿਚ ਹੀ ਸੰਪੂਰਨ ਹੋਣ ਦੀ ਆਸ ਹੈ।ਸੀ.ਕੇ.ਡੀ. ਸਕੂਲ ਆਫ ਐਕਸੀਲੈਂਸ ਵਿਦਿਆ ਦੇ ਹਰ ਪਖੋਂ ਐਕਸੀਲੈਂਟ ਹੋਵੇਗਾ, ਜੋ ਪੂਰੀ ਤਰ੍ਹਾਂ ਏ ਸੀ ਸੁਵਿਧਾਵਾਂ ਨਾਲ ਲੈਸ ਇਹ ਸਕੂਲ ਵਰਲਡ ਕਲਾਸ ਕੁਆਲਿਟੀ ਐਜੂਕੇਸ਼ਨ ਪਖੋਂ ਅਤੇ ਵਿਦਿਆਰਥੀਆਂ ਲਈ ਅਤਿ ਆਧੁਨਿਕ ਕੰਪਿਊਟਰ, ਸਾਇੰਸ, ਵੋਕਲ, ਮਿਉਜਿਕ, ਮੈਥਸ, ਇੰਸਟਰੂਮੈਂਟਲ ਲੈਬਸ ਦੇ ਨਾਲ ਨਾਲ ਹੋਰਣਾ ਸੁਵਿਧਾਵਾਂ ਪੱਖੋਂ ਵੀ ਇੰਟਰਨੈਸ਼ਨਲ ਪੱਧਰ ਦਾ ਹੋਵੇਗਾ।ਇਸ ਵਿੱਚ ਵਿਦਿਆਰਥੀਆਂ ਲਈ ਹੋਸਟਲ ਸੁਵਿਧਾ, ਗੁਰਮਤਿ ਅਭਿਆਸ ਕੇਂਦਰ, ਗੁਰੂਦੁਆਰਾ ਸਾਹਿਬ ਦੇ ਨਾਲ ਨਾਲ ਘੁੜਸਵਾਰੀ ਅਤੇ ਤੈਰਾਕੀ ਵਰਗੀਆਂ ਆਧੁਨਿਕ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ । ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਕੂਲ ਚੀਫ਼ ਖ਼ਾਲਸਾ ਦੀਵਾਨ ਦੇ ਅਧੀਨ ਪਹਿਲਾਂ ਤੋਂ ਸਫਲਤਾਪੂਰਵਕ ਚੱਲ ਰਹੇ 50 ਸਕੂਲਾਂ ਦੀ ਲੜੀ ਵਿੱਚ ਵਾਧਾ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਦਾ ਪਹਿਲਾ ਰਿਹਾਇਸ਼ੀ ਸਕੂਲ ਹੋਣ ਦਾ ਮਾਨ ਪ੍ਰਾਪਤ ਕਰੇਗਾ ਜਿਸ ਦਾ ਉਦੇਸ਼ ਵਿਦੇਸ਼ਾ ਵਿੱਚ ਰਹਿ ਰਹੇ ਪੰਜਾਬੀ ਭਰਾਵਾਂ ਦੇ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਦਿਆਂ ਉਨਾਂ ਨੂੰ ਉੱਚ ਪੱਧਰੀ ਇੰਟਰਨੈਸ਼ਨਲ ਲੈਵਲ ਦੀ ਵਿਦਿਆ ਪ੍ਰਦਾਨ ਕਰਨਾ ਹੋਵੇਗਾ। ਇਸ ਸਮੇਂ ਠੇਕੇਦਾਰ ਸ: ਹਰਜੀਤ ਸਿੰਘ, ਆਰਕੀਟੈਕਟ ਸ: ਜੱਜਬੀਰ ਸਿੰਘ ਵਾਲੀਆ ਅਤੇ ਡਾਇਰੈਕਟਰ ਡਾ: ਧਰਮਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਪ ਪ੍ਰਧਾਨ ਸ: ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸੱਕਤਰ ਸ. ਨਰਿੰਦਰ ਸਿੰਘ ਖੁਰਾਨਾ, ਹਰਮਿੰਦਰ ਸਿੰਘ, ਸਰਬਜੀਤ ਸਿੰਘ, ਕੁਲਜੀਤ ਸਿੰਘ ਸਾਹਨੀ, ਸੰਤੋਖ ਸਿੰਘ ਸੇਠੀ, ਮਨਮੋਹਨ ਸਿੰਘ ਸੇਠੀ, ਡਾ: ਅਰੀਦਮਨ ਸਿੰਘ ਮਾਹਲ, ਨਿਰੰਜਨ ਸਿੰਘ, ਅਜੀਤ ਸਿੰਘ ਬਸਰਾ, ਮਨਮੋਹਨ ਸਿੰਘ, ਨਵਤੇਜ ਸਿੰਘ, ਬਲਦੇਵ ਸਿੰਘ ਚੌਹਾਨ , ਮੈਡਮ ਅਮਰਪਾਲੀ, ਸੀ ਕੇ ਡੀ ਪ੍ਰਿੰਸੀਪਲ ਸਾਹਿਬਾਨ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।
Punjab Post Daily Online Newspaper & Print Media