Monday, March 16, 2026

19ਵੀਂ ਸਦੀ ਦੇ ਪੰਜਾਬ ਦਾ ਸਮਾਜ ਅਤੇ ਅਰਥਚਾਰਾ ਵਿਸ਼ੇ ‘ਤੇ ਦੋ ਦਿਨਾਂ ਯੂ.ਜੀ.ਸੀ ਰਾਸ਼ਟਰੀ ਸੈਮੀਨਾਰ ਸ਼ੁਰੂ

PPN2503201608

ਅਮ੍ਰਿਤਸਰ, 25 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ 19ਵੀਂ ਸਦੀ ਦੇ ਪੰਜਾਬ ਦਾ ਸਮਾਜ ਅਤੇ ਅਰਥਚਾਰਾ ਵਿਸ਼ੇ ‘ਤੇ ਦੋ ਦਿਨਾਂ ਯੂ.ਜੀ.ਸੀ ਰਾਸ਼ਟਰੀ ਸੈਮੀਨਾਰ ਦਾ ਉਦਘਾਟਨ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਹੋਇਆ।ਇਸ ਸੈਮੀਨਾਰ ਵਿਚ ਕਸ਼ਮੀਰ ਯੁਨੀਵਰਸਿਟੀ, ਪੰਜਾਬ ਯੁਨੀਵਰਸਿਟੀ ਚੰਡੀਗ੍ਹੜ, ਜੰਮੂ ਯੁਨੀਵਰਸਿਟੀ, ਪੰਜਾਬੀ ਯੁਨੀਵਰਸਿਟੀ ਪਟਿਆਲਾ ਅਤੇ ਜੈਪੂਰ ਯੁਨੀਵਰਸਿਟੀ ਤੋਂ ਵਿਦਵਾਨ ਸ਼ਾਮਲ ਹੋ ਰਹੇ ਹਨ। ਇਨ੍ਹਾਂ ਦੋ ਦਿਨਾਂ ਦੌਰਾਨ ਲਗਪਗ ਪੰਜਾਹ ਖੋਜ ਪਰਚੇ ਪੇਸ਼ ਕੀਤੇ ਜਾਣਗੇ।
ਸੈਮੀਨਾਰ ਦਾ ਉਦਘਾਟਨ ਯਾਦਵਪੁਰ ਯੂਨੀਵਰਸਿਟੀ, ਕੋਲਕਾਤਾ ਦੇ ਪ੍ਰੋ. ਹਿਮਾਦਰੀ ਬੈਨਰਜੀ ਵੱਲੋਂ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਬੀਰ ਗੁੱਡ ਗਿੱਲ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਚਰਚਾ ਕੀਤੀ। ਪ੍ਰੋ. ਅਮਰਜੀਤ ਸਿੰਘ ਸਿੱਧੂ, ਡੀਨ ਵਿਦਿਆਰਥੀ ਭਲਾਈ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਹਿਮਾਦਰੀ ਬੈਨਰਜੀ ਜੋ ਕਿ ਨਾਮਵਰ ਸਿੱਖ ਇਤਿਹਾਸਕਾਰ ਹਨ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨਵੀ ਸਦੀ ਵਿਚ ਅੰਗਰੇਜਾਂ ਨੇ ਜਮੀਦਾਰੀ ਦੀਆਂ ਜੜ੍ਹਾਂ ਮਜਬੂਤ ਕੀਤੀਆਂ ਅਤੇ ਆਮ ਕਿਸਾਨਾਂ ਨੂੰ ਕੋਈ ਹੰਗਾਰਾ ਨਹੀਂ ਭਰਿਆ, ਇਹ ਉਹਨਾਂ ਦੀ ਸਮਰਾਜਵਾਦੀ ਨੀਤੀ ਸੀ।
ਪ੍ਰੋ. ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮਾਜ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹ ਜਰੂਰੀ ਹੈ ਕਿ ਇਤਿਹਾਸਕਾਰ ਦੁਨੀਆਂ ਦੇ ਹੋਰ ਸਮਾਜਾਂ ਨੂੰ ਵੀ ਸਮਝਣ। ਪ੍ਰੋ. ਅਮਰਜੀਤ ਸਿੰਘ ਸਿੱਧੂ ਨੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਅੱਜ ਕਿਸਾਨਾ ਦੀ ਹਾਲਤ ਫਿਕਰ ਯੋਗ ਹੈ । ਇਤਿਹਾਸਕਾਰਾਂ ਨੂੰ ਚਾਹੀਦਾ ਹੈ ਕਿ ਉਹ ਉਨਵੀਂ ਅਤੇ ਵੀਹਵੀਂ ਸਦੀ ਨੂੰ ਇਸ ਤਰੀਕੇ ਨਾਲ ਮੁਲਾਂਕਣ ਕਰਨ ਕਿ ਅੱਜਦੇ ਕਿਸਾਨਾਂ ਦੀਆਂ ਮੁਸੀਬਤਾਂ ਦਾ ਹੱਲ ਬੇਹਤਰ ਤਰੀਕੇ ਨਾਲ ਲੱਭਣ ਵਿਚ ਮਦਦਗਾਰ ਹੋ ਸੱਕਣ।
ਪ੍ਰੋ. ਗਿੱਲ ਨੇ ਕਿਹਾ ਕਿ ਉਨਵੀਂ ਸਦੀ ਦਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਬਹੁਤ ਵਡਾ ਸੀ ।ਲਦਾਖ ਤੋਂ ਲੈਕੇ ਪੈਸ਼ਾਵਰ ਤੱਕ ਇਸ ਦੀ ਤਾਕਤ ਇਸ ਦੇ ਰਲਵੇਂ ਮਿਲਵੇਂ ਸਭਿਆਚਾਰ ਅਤੇ ਸਹਿਤ ਉਤੇ ਨਿਰਭਰ ਸੀ। ਉਨਵੀਂ ਸਦੀ ਦੇ ਪੰਜਾਬ ਉਤੇ ਸੁਫੀ ਕਵੀਆਂ ਦਾ ਸੰਤ ਮਹਾਤਮਾ ਦਾ ਅਤੇ ਹੋਰ ਵਪਾਰਕ ਅਦਾਰਿਆਂ ਦਾ ਚੰਗਾ ਪ੍ਰਭਾਵ ਸੀ ਜਿਸ ਨੇ ਪੰਜਾਬ ਦੇ ਸਭਿਆਚਾਰ ਨੂੰ ਹੋਰ ਗੁੜ੍ਹਾ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply