Sunday, April 26, 2026

ਅੰਗਰੇਜ਼ੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ‘ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਆਰੰਭ

PPN2503201607

ਅਮ੍ਰਿਤਸਰ, 25 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਅੰਗਰੇਜ਼ੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ‘ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਅੱਜ ਇਥੇ ਯੂਨੀਵਰਸਿਟੀ ਦੇ ਬਾਬਾ ਬੁੱਢਾ ਕਾਲਜ ਭਵਨ ਵਿਖੇ ਆਰੰਭ ਹੋ ਗਿਆ। ਇਸ ਸੈਮੀਨਾਰ ਵਿਚ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਤੋਂ ਵਿਦਵਾਨ ਅਤੇ ਬੁੱਧੀਜੀਵੀ ਭਾਗ ਲੈ ਰਹੇ ਹਨ।
ਸੈਮੀਨਾਰ ਦੇ ਉਦਘਾਟਨੀ ਸਮਾਗਮ ਮੌਕੇ ਸੈਂਟਰਲ ਯੂਨੀਵਰਸਿਟੀ ਆਫ ਹੈਦਰਾਬਾਦ ਦੇ ਸੈਂਟਰ ਫਾਰ ਐਂਡੇਂਜਰਡ ਲੈਂਗੂਏਜ਼ ਦੇ ਡਾਇਰੈਕਟਰ, ਪ੍ਰੋ. ਪੰਚਨ ਮੋਹੰਤੀ ਨੇ ਕੁੰਜੀਵਤ ਭਾਸ਼ਣ ਦਿੱਤਾ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਪ੍ਰੋ. ਟੀ.ਐਸ. ਬੇਨੀਪਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ-ਚਾਂਸਲਰ, ਡਾ. ਜੋਗਿੰਦਰ ਸਿੰਘ ਪੁਆਰ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਸੈਮੀਨਾਰ ਡਾਇਰੈਕਟਰ, ਡਾ. ਸੁਖਦੇਵ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਗਾਗਤ ਕੀਤਾ। ਸੈਮੀਨਾਰ ਦੇ ਕਨਵੀਨਰ ਡਾ. ਯੂਬੀ ਗਿੱਲ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਵਿਚਾਰ ਪੇਸ਼ ਕੀਤੇ ਅਤੇ ਵਿਭਾਗ ਦੇ ਮੁਖੀ, ਡਾ. ਹਰਬੀਰ ਸਿੰਘ ਮਣਕੂ ਕੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਪੰਚਨ ਮੋਹੰਤੀ ਨੇ ਕਿਹਾ ਕਿ ਜੈਵਿਕ ਵਿਭਿੰਨਤਾ ਅਤੇ ਭਾਸ਼ਾਈ ਵਿਭਿੰਨਤਾ ਵਿਚ ਤਾਲਮੇਲ ਬਠਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਭਾਰਤੇ ਦੇ ਭਾਸ਼ਾਈ ਵਿਭਿੰਨਤਾ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪੱਛਮੀ ਭਾਸ਼ਾਵਾਂ ਦੇ ਦੌਰ ਵਿਚ ਭਾਰਤੀ ਭਾਸ਼ਾਵਾਂ ਦੀ ਮੌਲਿਕਤਾ ਦਾ ਆਦਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਵਿਚ ਮਾਤ ਭਾਸ਼ਾ ਦਾ ਹੀ ਪ੍ਰਯੋਗ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਤਾਂ ਜੋ ਖੇਤਰੀ ਭਾਸ਼ਾਵਾਂ ਬਚ ਸਕਣ।
ਪ੍ਰੋ. ਬੇਨੀਪਾਲ ਨੇ ਕਿਹਾ ਕਿ ਭਾਸ਼ਾਵਾਂ ਸਬੰਧੀ ਅਜਿਹੇ ਸੈਮੀਨਾਰ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਯੁਗ ਵਿਚ ਭਾਸ਼ਾ ਦਾ ਆਪਣਾ ਖਾਸ ਮਹੱਤਵ ਹੈ। ਭਾਸ਼ਾ ਕਿਸੇ ਵੀ ਸਭਿਅਤਾ ਨੂੰ ਉਸਦੀ ਪਛਾਣ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰਕ ਹੋਣਾ ਚਾਹੀਦਾ ਹੈ।
ਪ੍ਰੋ. ਸੁਖਦੇਵ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਦੂਜੀਆਂ ਭਾਸ਼ਾਵਾਂ ਨਾਲ ਮੁਕਾਬਲਾ ਅਤੇ ਟਕਰਾਅ ਕਰਕੇ ਦੂਜੀਆਂ ਭਾਸ਼ਾਵਾਂ ਦੀ ਲਿਪੀ ਨੂੰ ਮੂਲ ਰੂਪ ਵਿਚ ਲੈਣ ਕਰਕੇ ਦਵੰਦ ਦੀ ਸਥਿਤੀ ਪੈਦਾ ਹੋ ਗਈ ਹੈ। ਇਥੋਂ ਤਕ ਕਿ ਸਥਾਨਕ ਭਾਸ਼ਾਵਾਂ ‘ਤੇ ਵੀ ਦੂਜੀਆਂ ਭਾਸ਼ਾਵਾਂ ‘ਤੇ ਪਰਛਾਵਾਂ ਵਧਦਾ ਜਾ ਰਿਹਾ ਹੈ ਅਤੇ ਉਸਦੀ ਮੌਲਿਕਤਾ ਨੂੰ ਖਤਰਾ ਪੈਦਾ ਹੋ ਰਿਹਾ ਹੈ। ਅਜ਼ਾਦੀ ਤੋਂ ਬਾਅਦ ਇਹ ਚਲਨ ਵੱਧ ਗਿਆ ਹੈ ਅਤੇ ਹਾਵੀ ਭਾਸ਼ਾਵਾਂ ਕਰਕੇ ਮੂਲ ਭਾਸ਼ਾ ਨੂੰ ਖਤਰਾ ਵੱਧ ਰਿਹਾ ਹੈ।
ਇਸ ਤੋਂ ਇਲਾਵਾ ਅਜੋਕਾ ਆਧੁਨਿਕ ਸਿਖਿਆ ਪ੍ਰਣਾਲੀ ਅਤੇ ਵਿਕਾਸ ਦੇ ਵਾਧੇ ਕਰਕੇ ਬਾਹਰਲੀਆਂ ਭਾਸ਼ਾਵਾਂ ਸਥਾਨਕ ਭਾਸ਼ਾਵਾਂ ਪ੍ਰਭਾਵੀ ਹੋ ਰਹੀਆਂ ਹਨ ਅਤੇ ਸਥਾਨਕ ਭਾਸ਼ਵਾਂ ਲਈ ਵੱਡਾ ਖਤਰਾ ਬਣ ਰਹੀਆਂ ਹਨ। ਇਸੇ ਜਦੋ-ਜਹਿਦ ਅਧੀਨ ਕੁੱਝ ਸਥਾਨਕ ਭਾਸ਼ਾਵਾਂ ਖਤਮ ਹੋਣ ਦੇ ਕੰਢੇ ਹਨ ਜਾਂ ਖਤਮ ਹੋ ਚੁੱਕੀਆਂ ਹਨ। ਇਸ ਕਰਕੇ ਵਿਦੇਸ਼ੀ ਭਾਸ਼ਾਵਾਂ ਦਾ ਸਾਹਮਣਾ ਨਾ ਕਰਦੇ ਹੋਏ ਰੋਜ਼ਗਾਰ, ਸ਼ਕਤੀ, ਸਵੈਮਾਣ ਅਤੇ ਆਰਥਿਕ ਲਾਭਾਂ ਕਰਕੇ ਮੂਲ ਭਾਸ਼ਾ ਨੂੰ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਹਨ। ਇਸੇ ਕਰਕੇ ਬੀਤੀ ਸਦੀ ਦੌਰਾਨ ਬਹੁਤ ਸਾਰੀਆਂ ਭਾਸ਼ਾਵਾਂ ਆਪਣੀ ਹੋਂਦ ਗੁਆ ਚੁੱਕੀਆਂ ਹਨ ਅਤੇ ਇਹ ਚਲਨ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਇਸ ਦਾ ਮੁੱਖ ਕਾਰਨ ਸਭਿਆਚਾਰ ਵਿਰਸੇ ਦੀ ਘਾਟ, ਪਛਾਣ ਅਤੇ ਰਿਵਾਇਤ ਦਾ ਖਤਮ ਹੋਣਾ ਅਤੇ ਇਕਰੂਪਤਾ ਨੂੰ ਵਿਕਸਿਤ ਕਰਨਾ ਸ਼ਾਮਿਲ ਹੈ।
ਹੋਰਨਾਂ ਸੈਸ਼ਨਾਂ ਵਿਚ ਯੂਨੀਵਰਸਿਟੀ ਦੇ ਸੋਸ਼ਿਆਲੋਜੀ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ, ਡਾ. ਗੁਰਪ੍ਰੀਤ ਕੌਰ ਬੱਲ, ਸੈਂਟਰ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜ਼ ਮੈਸੂਰ ਦੇ ਸਾਬਕਾ ਡਾਇਰੈਕਟਰ, ਡਾ. ਓ.ਐਨ. ਕੌਲ, ਸ੍ਰੀਰੁਪਾ ਪੌਦਰ, ਡਾ. ਸੁਖਵਿੰਦਰ ਸਿੰਘ ਸੰਘਾ, ਅਲਬੀਨੋ ਰਿਕੋ ਜ਼ਿਅਲੋ, ਚਿਲੋਕੁਰੀ ਭੁਵਨੇਸ਼ਵਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੋਸ਼ਿਆਲੋਜੀ ਵਿਭਾਗ ਤੋਂ ਪ੍ਰੋ. ਐਚ.ਐਸ. ਭੱਟੀ ਨੇ ਆਪਣੇ ਖੋਜ ਪਰਚੇ ਪੇਸ਼ ਕੀਤੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply