Wednesday, August 26, 2026

ਪਹਿਲੀ ਵਾਰ ਪੋਲ ਹੋਏ ਹਜਾਰਾਂ ਨੋਜਵਾਨਾਂ ਦੇ ਵੋਟ, ਚੋਣ ਨਤੀਜਿਆ ਨੂੰ ਕਰਨਗੇ ਪ੍ਰਭਾਵਿਤ

 PPN070512
ਥੋਬਾ, 7 ਮਈ (ਤਾਲਬਪੁਰਾ)-  ਅਕਾਲੀਆਂ-ਭਾਜਪਾਈਆਂ ਅਤੇ ਕਾਂਗਰਸੀਆਂ ਨੂੰ ਆਪ ਦਾ ‘ਝਾੜੂ’ ਨੀਂਦ ਨਹੀ ਆਉਣ ਦੇ ਰਿਹਾ, ਜਦਕਿ 30 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜੇ ਜਾਨਣ ਲਈ ਹਰ ਕੋਈ 16 ਮਈ ਦਾ ਇੰਤਜਾਰ ਕਰ ਰਿਹਾ। ਪਰ ਇਸ ਵਾਰ ਪਿੱਛਲੀਆਂ ਸਾਰੀਆਂ ਚੋਣਾਂ ਨਾਲੋਂ ਕੁੱਝ ਵੱਖਰਾ ਕਿਸਮ ਦਾ ਵੇਖਣ ਨੂੰ ਮਿਲੇਗਾ।ਇਸ ਵਾਰ ਆਮ ਆਦਮੀ ਪਾਰਟੀ ਦੇ ਝਾੜੂ ਪ੍ਰਤੀ ਲੋਕਾਂ ਦੀ ਖਿੱਚ ਨੇ ਸਭ ਨੂੰ ਦੁਚਿੱਤੀ ਵਿੱਚ ਪਾਇਆ ਹੋਇਆ ਹੈ।ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੁਖਜਿੰਦਰ ਸਿੰਘ ਲੋਪੋ ਨੇ ਕਿਹਾ ਕਿ ‘ਆਪ’ ਦਾ ਝਾੜੂ ਦਿੱਲੀ ਤੋਂ ਸਫਾਈ ਕਰਦਾ ਹੋਇਆ, ਇਸ ਵਾਰ ਪੰਜਾਬ ਵਿੱਚ ਵੀ ਸਫਾਈ ਕਰ ਦੇਵੇਗਾ।ਪਿੰਡਾਂ ਵਿੱਚ ਆਮ ਚਰਚਾ ਪੂਰੀ ਜੋਰਾ ਤੇ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ ‘ਚ ਕਾਫੀ ਪ੍ਰਤੀਸ਼ਤ ਵੋਟ ਭੁਗਤੀ ਜਿਸ ਦਾ ਨੁਕਸਾਨ ਪੰਜਾਬ ਦੀਆਂ ਨਾਮੀ ਪਾਰਟੀਆਂ ਨੂੰ ਹੋ ਸਕਦਾ ਹੈ ਪਿੰਡਾਂ ਦੇ ਸਰਵੇ ਦੌਰਾਨ ਇਹ ਵੇਖਣ ਨੂੰ ਮਿਲਿਆ ਹੈ ਕਿ ਰਾਜ ਕਰ ਰਹੀਆਂ ਸਿਆਸੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਝਾੜੂ (ਆਮ ਆਦਮੀ ਪਾਰਟੀ) ਵੱਲ ਜਿਆਦਾ ਝੁਕਾਉ ਰੱਖਿਆ, ਜਿਸ ਨਾਲ 16 ਮਈ ਨੂੰ ਆਉਣ ਵਾਲੇ ਲੋਕ ਸਭਾ ਦੇ ਨਤੀਜੇ ਹੇਰਾਨੀਜਨਕ ਹੋ ਸਕਦੇ ਹਨ। ਲੋਕ ਪਰਿਵਰਤਨ ਸਹਾਰਾ ਸੁਸਾਇਟੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਤਾਲਬਪੁਰਾ ਤੇ ਨਿਸ਼ਾਨ ਸਿੰਘ ਭੋਲੇਕੇ ਨੇ ਕਿਹਾ ਕਿ ਪਹਿਲੀ ਵਾਰ ਵੋਟ ਦੇ ਹੱਕ ਦੀ ਵਰਤੋਂ ਕਰ ਰਹੇ ਹਜਾਰਾਂ ਨੋਜਵਾਨਾਂ ਦੇ ਉਤਸ਼ਾਹ ਤੇ ਜਿਆਦਾ ਲੋਕਾਂ ਦੀ ਚੁੱਪ ਨਾਲ ਵੋਟਿੰਗ ਪ੍ਰਕਿਰਿਆ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੁੰ ਚਿੰਤਤ ਕੀਤਾ ਹੋਇਆ ਹੈ ਤੇ ਪੰਜਾਬ ਵਿੱਚ ਆਉਣ ਵਾਲੇ ਸਮੇਂ 18 ਤੋਂ 30 ਸਾਲ ਦੇ ਨੌਜਵਾਨ ਪੰਜਾਬ ਵਿੱਚ ਨਵੇਂ ਸਿਆਸੀ ਸਮੀਕਰਨ ਪੈਦਾ ਕਰਨਗੇ ।

 

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply