Sunday, September 8, 2024

ਨਸ਼ਿਆਂ ਨੇ ਪਾਗਲ ਕੀਤਾ ਪ੍ਰਵਾਸੀ ਮਜਦੂਰ – ਯੂ.ਪੀ ਪਰਤਿਆ

PPNPPN070511
ਜੰਡਿਆਲਾ ਗੁਰੂ/ਖਜ਼ਾਲਾ 7 ਮਈ (ਹਰਿੰਦਰਪਾਲ ਸਿੰਘ/ਸਿਕੰਦਰ ਸਿੰਘ)-   ਅਜੇ ਕਿ ਸ਼ਰਾਬ ਦੀ ਬੋਤਲ ਦੇ ਬਾਹਰ ਲਿਖਿਆ ਹੁੰਦਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਪਰ ਫਿਰ ਵੀ ਲੋਕ ਇਸਦਾ ਇਸਤੇਮਾਲ ਕਰਕੇ ਸਰਕਾਰ ਦੇ ਖਜ਼ਾਨੇ ਭਰਨ ਵਿਚ ਸਹਾਇਤਾ ਕਰ ਰਹੇ ਹਨ।ਮਿਹਨਤ ਮਜ਼ਦੂਰੀ ਤੋਂ ਕਮਾਇਆ ਪੈਸਾ ਉਹਨਾ ਦੇ ਆਪਣੇ ਘਰ ਪਹੁੰਚੇ ਜਾਂ ਨਾ ਪਰ ਸਰਕਾਰ ਦੇ ਖਜ਼ਾਨੇ ਵਿਚ ਜਰੂਰ ਪਹੁੰਚ ਜਾਂਦਾ ਹੈ।ਜੰਡਿਆਲਾ ਗੁਰੂ ਵਿਚ ਇੱਕ ਪ੍ਰਵਾਸੀ ਮਜ਼ਦੂਰ ਯੂ. ਪੀ ਤੋਂ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਰੋਜੀ ਰੋਟੀ ਲਈ ਪੰਜਾਬ ਆ ਗਿਆ।ਮਜ਼ਦੂਰ ਨੂੰ ਪੰਜਾਬ ਆਏ ਅਜੇ 5, 7  ਮਹੀਨੇ ਹੀ ਹੋਏ ਸਨ ਕਿ ਉਹ ਬੁਰੀ ਸੰਗਤ ਵਿਚ ਪੈ ਕੇ ਪੰਜਾਬ ਵਿਚ ਚੱਲ ਰਹੇ ਨਸ਼ੇ ਦੀ ਦਲਦਲ ਵਿਚ ਫਸ ਗਿਆ ਅਤੇ ਆਪਣੇ ਪਰਿਵਾਰ ਲਈ ਕੀਤੀ ਕਮਾਈ ਨਸ਼ੇ ਵਿਚ ਖਤਮ ਕਰ ਬੈਠਾ।ਜਦ ਉਸ ਦੇ ਘਰ ਮਿਹਨਤ ਮਜ਼ਦੂਰੀ ਦਾ ਪੈਸਾ ਨਾ ਪਹੁੰਚਿਆ ਤਾਂ ਉਸ ਪ੍ਰਵਾਸੀ ਮਜ਼ਦੂਰ ਦੁਲਾਰਾ ਦੀ ਪਤਨੀ ਪਿੰਡ ਤੋਂ ਉਸ ਦਾ ਪਤਾ ਲੈਣ ਜੰਡਿਆਲਾ ਆਈ ਤਾਂ ਸ਼ਰਾਬ ਨਾਲ ਪਾਗਲ ਹੋ ਚੁੱਕੇ ਪ੍ਰਵਾਸੀ ਮਜ਼ਦੂਰ ਦੁਲਾਰਾ ਨੇ ਆਪਣੀ ਪਤਨੀ ਨੂੰ ਵੀ ਪਛਾਨਣ ਤੋਂ ਮਨਾਂ ਕਰ ਦਿੱਤਾ, ਲੇਕਿਨ ਕਾਫ ਜੱਦੋਜਹਿਦ ਤੋਂ ਬਾਅਦ ਉਸ ਦੀ ਪਤਨੀ ਪੰਜਾਬ ਨੂੰ ਕੋਸਦੀ ਹੋਈ ਆਪਣੇ ਪਤੀ ਨੂੰ ਵਾਪਿਸ ਯੂ.ਪੀ ਲੈ ਗਈ।

 

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply