Tuesday, March 10, 2026

ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਅਨੰਦ ਮੈਰਿਜ ਐਕਟ 2014 ਲਾਗੂ ਕਰਨ ਦਾ ਨੋਟੀਫੀਕੇਸ਼ਨ ਜਾਰੀ

PPN070513
ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ) – ਹਰਿਆਣਾ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਪੰਥਕ ਸਰਕਾਰ ਨੂੰ ਪਿੱਛੇ ਛੱਡਦਿਆਂ ਅੱਜ ਅਨੰਦ ਮੈਰਿਜ ਐਕਟ 2014 ਆਪਣੇ ਰਾਜ ਵਿੱਚ ਲਾਗੂ ਕਰਨ ਦਾ ਨੋਟੀਫੀਕੇਸ਼ਨ ਜਾਰੀ ਦਿਤਾ, ਜਿਸ ਤਹਿਤ ਹੁਣ ਹਰਿਆਣਾ ਵਿੱਚ ਸਿੱਖ ਜੋੜਿਆਂ ਦੇ ਵਿਆਹ ਰਜਿਰਸਟਰਡ ਹੋਣੇ ਸ਼ੁਰੂ ਹੋ ਜਾਣਗੇ।ਅਨੰਦ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਦਿਹਾਤੀ ਖੇਤਰਾਂ ਵਿੱਚ ਮਾਲ ਅਧਿਕਾਰੀ ਅਤੇ ਨਗਰ ਨਿਗਮ ਦੇ ਇਲਾਕਿਆਂ ਵਿੱਚ ਜਾਇੰਟ ਕਮਿਸ਼ਨਰ ਰਜਿਸਟਰਾਰ ਵਜੋਂ ਕੰਮ ਕਰਗੇ।ਇਸ ਤੋਂ ਇਲਾਵਾ ਮਿਊਂਸਪਲ ਕਮੇਟੀ ਦੇ ਕਾਰਜਕਾਰੀ ਅਫਸਰ ਅਤੇ ਮਿਊਂਸਪਲ ਕੌਂਸਲ ਦੇ ਸੈਕਟਰੀ ਸ਼ਹਿਰੀ ਖੇਤਰਾਂ ਵਿੱਚ ਆਪਣੇ ਅਧਿਕਾਰਤ ਖੇਤਰਾਂ ਲਈ ਰਜਿਸਟਰਾਰ ਹੋਣਗੇ।ਅਨੰਦ ਮੈਰਿਜ ਉਸ ਇਲਾਕੇ ਵਿੱਚ ਰਜਿਸਟਰ ਕੀਤੀ ਜਾਵੇਗੀ ਜਿਸ ਇਲਾਕੇ ਵਿੱਚ ਅਨੰਦ ਕਾਰਜ ਦੀ ਰਸਮ ਹੋਵੇਗੀ।ਜਿਕਰਯੌਗ ਹੈ ਕਿ ਵਿਦੇਸ਼ ਜਾਣ ਵਾਲੇ ਸਿੱਖਾਂ ਨੂੰ ਉਥੇ ਕਾਫੀ ਦਿਕੱਤਾਂ ਪੇਸ਼ ਆਉਂਦੀਆਂ ਸਨ, ਕਿਉਂਕਿ ਉਂਨਾ ਨੂੰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ‘ਤੇ ਹਿੰਦੂ ਮੈਰਿਜ ਐਕਟ ਤਹਿਤ ਸਰਟੀਫੀਕੇਟ ਜਾਰੀ ਕੀਤੇ ਜਾਂਦੇ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply