Sunday, March 22, 2026

ਨਾਸ਼ਪਾਤੀ ਦੇ ਵਧੀਆ ਫਲ਼ ਲਈ ਕਿਸਾਨ ਸਪਰੇਅ ਕਰਨ – ਬਾਜ ਸਿੰਘ

PPN2803201604

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ)- ਨਾਸ਼ਪਾਤੀ ਦਾ ਫਲ਼ ਜੇ ਚੰਗੀ ਕੁਆਲਿਟੀ ਦਾ ਹੋਵੇ ਅਤੇ ਪ੍ਰਤੀ ਬੂਟਾ ਪੈਦਾਵਾਰ ਚੰਗੀ ਹੋਵੇ ਤਾ ਹੀ ਕਿਸਾਨ ਨੂੰ ਵਧੇਰੇ ਆਮਦਨ ਹੁੰਦੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਸ. ਬਾਜ ਸਿੰਘ ਨੇ ਦੱਸਿਆ ਕਿ ਫਲ਼ਾਂ ਦਾ ਮੰਡੀਕਰਨ ਕਰਦੇ ਸਮੇਂ ਫਲ਼ ਦੇ ਸਾਈਜ਼ ਅਤੇ ਬਾਹਰੀ ਦਿਖ ਮੁਤਾਬਿਕ ਏ, ਬੀ, ਸੀ ਆਦਿ ਅਨੁਸਾਰ ਗ੍ਰੇਡਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਲ਼ ‘ਏ ਗਰੇਡ’ ਹੋਵੇਗਾ ਤਾਂ ਹੀ ਉਸ ਦੀ ਚੰਗੀ ਕੀਮਤ ਮਿਲਦੀ ਹੈ।
ਸ. ਬਾਜ ਸਿੰਘ ਨੇ ਕਿਹਾ ਕਿ ਇਸ ਸਾਲ ਨਾਸ਼ਪਾਤੀ ਦੇ ਬਾਗਾਂ ਵਿਚ ਬਹੁਤ ਹੀ ਭਰਵਾਂ ਫਲ਼ ਹੈ ਅਤੇ ਜੇਕਰ ਉਸ ਮੁਤਾਬਿਕ ਲੋੜੀਂਦੇ ਤੱਤਾਂ ਆਦਿ ਦੀ ਸਪਰੇਅ ਨਾ ਕੀਤੀ ਗਈ ਤਾਂ ਫਲ਼ ਦਾ ਸਾਈਜ਼ ਛੋਟਾ ਰਹਿ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਮੰਡੀ ਦੀ ਮੰਗ ਅਨੁਸਾਰ ਨਾਸ਼ਪਾਤੀ ਦਾ ਚੰਗਾ ਫਲ਼ ਪੈਦਾ ਕਰਨ ਲਈ ਹੁਣ ਤੋਂ ਸ਼ੁਰੂ ਕਰਕੇ 15-15 ਦਿਨਾਂ ਦੇ ਵਕਫ਼ੇ ਨਾਲ ਤਿੰਨ ਸਪਰੇਆਂ ਪੋਟਾਸ਼ੀਅਮ ਨਾਈਟਰੇਟ (N:P:K 13-0-45) ਤੱਤ 15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਫਲ਼ ਦਿਲ ਖਿਚਵਾਂ ਅਤੇ ਚੰਗੇ ਸਾਈਜ਼ ਦਾ ਬਣੇਗਾ ਅਤੇ ਪ੍ਰਤੀ ਬੂਟਾ ਵੱਧ ਪੈਦਾਵਾਰ ਹੋਵੇਗੀ, ਜਿਸ ਦੀ ਮੰਡੀ ਵਿਚ ਉੱਚੀ ਕੀਮਤ ਮਿਲਣ ਨਾਲ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply