Sunday, April 26, 2026

ਸ੍ਰੀ ਹਰੀ ਮਾਡਰਨ ਸੀਨੀਅਰ ਸੰਕੈਡਰੀ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

PPN2903201604ਬਟਾਲਾ, 29 ਮਾਰਚ (ਨਰਿੰਦਰ ਬਰਨਾਲ)- ਵਿਦਿਆਰਥੀਆਂ ਦੀਆਂ ਵਿਦਿਅਕ ਪ੍ਰਾਪਤੀਆਂ ਤੇ ਉਹਨਾਂ ਦੇ ਪੜਾਈ ਵਿਚ ਕੀਤੇ ਕੰਮਾਂ ਨੂੰ ਮੁਖ ਰੱਖਦਿਆਂ ਸ੍ਰੀ ਹਰੀ ਮਾਡਰਨ ਸੀਨੀਅਰ ਸੰਕੈਡਰੀ ਸਕੂਲ ਰੋਸਨ ਵਿਹਾਰ ਕਲੌਨੀ ਵਿਖੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਉਪ ਜਿਲ੍ਹਾ ਸਿਖਿਆ ਅਫਸਰ (ਸੰਕੈਡਰੀ) ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ ਵਿਸ਼ੇਸ਼ ਮੁਖ ਮਹਿਮਾਨ ਤੌਰ ਤੇ ਪਹੁੰਚੇ ਤੇ ਪੜਾਈ ਤੇ ਵੱਖ ਵੱਖ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਸਕੂਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਸਿੰਘਾਂ ਵੱਲੋ ਸੰਗਤਾ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਵਿਦਿਆਰਥੀਆਂ ਤੇ ਊਹਨਾ ਦੇ ਮਾਤਾ ਪਿਤਾ ਨੂੰ ਸੰਬੋਧਨ ਕਰਦਿਆਂ ਉਪ ਜਿਲ੍ਹਾ ਸਿਖਿਆ ਅਫਸਰ (ਸੰਕੈਡਰੀ) ਗੁਰਦਾਸਪੁਰ ਸ੍ਰੀ ਭਾਂਰਤ ਭੂਸ਼ਨ ਨੇ ਕਿਹਾ ਵਿਦਿਆਰਥੀਆ ਨੂੰ ਚਾਹੀਦਾ ਹੈ ਵਿਦਿਆਰਥੀ ਮਨ ਚਿਤ ਲਾ ਕੇ ਕਰਨ ਪੜਾਈ ਕਰਨ ਤੇ ਤਰੱਕੀਆਂ ਪਾ੍ਰਪਤ ਕਰਨ ਨਾਲ ਨਾਲ ਆਪਣਾ, ਮਾਤਾ ਪਿਤਾ ਤੇ ਸਕੂਲ ਦਾ ਨਾ ਰੌਸ਼ਨ ਕਰਨ । ਉਹਨਾ ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀ ਪੜਾਈ ਵੱਖ ਧਿਆਨ ਦੇ ਸੰਸਾਰ ਬਹੁਤ ਤੇਜੀ ਨਾਲ ਤਰੱਕੀ ਕਰ ਰਿਹਾ ਹੈ, ਇਸ ਕਰਕੇ ਸਮਾਜ ਵਿਚ ਪੜੇ ਲਿਖੇ ਲੋਕ ਹੀ ਕਾਮਯਾਬ ਹੋਣਗੇ । ਇਸ ਮੌਕੇ ਨਰਿੰਦਰ ਸਿੰਘ ਤੇ ਸੁਸ਼ੀਲ ਕੁਮਾਰ ਤਹਿਸੀਲ ਦਫਤਰ ਬਟਾਲਾ ਤੋ ਵੀ ਹਾਜ਼ਰ ਸ ਨ। ਇਸ ਤੋ ਇਲਾਵਾ ਇਸ ਮੌਕੇ ਸ੍ਰੀ ਹਰੀ ਸਕੂਲ ਦੇ ਪ੍ਰਬੰਧਕਾ ਵਿਚ ਪ੍ਰਧਾਨ ਸ੍ਰੀ ਮਤੀ ਰਿੰਪੀ ਸ਼ਰਮਾ, ਮੈਨੇਜਰ ਮੀਰਾ ਸ਼ਰਰਮਾ ਤੋ ਇਲਾਵਾ ਵਿਪਨ ਕੁਮਾਰ, ਗੁਰਮੀਤ ਕੌਰ, ਵਿਨੋਦ, ਸੋਨੀਆ, ਰਜਨੀਤ, ਨਿਸ਼ਾ, ਮਮਤਾ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਹਾਜ਼ਰ ਸਨ। ਸਲਾਨਾ ਨਤੀਜਿਆਂ ਵਿਚ ਗਿਆਰਵੀਂ ਜਮਾਤ ਵਿਚ ਸਿਮਰਨ ਪਹਿਲੇ ਸਥਾਨ, ਰੋਬਿਨ ਪ੍ਰੀਤ ਦੂਜੇ ਸਥਾਨ, ਨਿਖਿਲ ਸਰੀਨ ਤੀਸਰੇ ਸਥਾਨ ਤੇ ਰਹੇ । ਨੌਵੀ ਜਮਾਤ ਵਿਚੋ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਤੇ ਦੂਜਾ ਸਥਾਨ ਰਾਜਵਿੰਦਰ ਕੌਰ ਨੇ ਪ੍ਰਾਪਤ ਕੀਤਾ। ਇਸੇ ਤਰਾਂ ਰਾਜਜੀਤ ਅੱਠਵੀ ਜਮਾਤ ਵਿਚੋ ਪਹਿਲੇ ਸਥਾਂਨ ਤੇ ਰਿਹਾ। ਸਕੂਲ ਪ੍ਰਿੰਸੀਪਲ ਸ੍ਰੀ ਅਰਵਿੰਦ ਕੁਮਾਰ ਨੇ ਆਪਣੇ ਸੰਬੋਧਨੀ ਸਬਦਾ ਵਿਚ ਬੱਚਿਆ ਨੂੰ ਪੜਾਈ ਕਰਨ ਤੇ ਕਾਮਯਾਬ ਹੋ ਕੇ ਸਮਾਜ ਵਿਚ ਵਧੀਆ ਮੁਕਾਮ ਤੇ ਪਹੁੰਚਣ ਵਾਸਤੇ ਸੂਭਕਾਮਨਾਵਾ ਦਿਤੀਆਂ। ਇਸ ਮੌਕੇ ਪ੍ਰਿੰਸੀਪਲ ਨੇ ਮੁਖ ਮਹਿਮਾਨ ਤੇ ਸਮਾਗਮ ਵਿਚ ਹਾਜਰ ਵਿਦਿਆਰਥੀਆ ਦੇ ਮਾਤਾ ਪਿਤਾ ਦਾ ਧਨਵਾਦ ਕੀਤਾ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply